ਐਫ ਪੀ ਓ ਵੱਲੋਂ ਪਿੰਡ ਹਲੇੜ ਵਿੱਚ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ

ਐਫ ਪੀ ਓ ਵੱਲੋਂ ਪਿੰਡ ਹਲੇੜ ਵਿੱਚ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ

ਐਫ ਪੀ ਓ ਵੱਲੋਂ ਪਿੰਡ ਹਲੇੜ ਵਿੱਚ ਕਿਸਾਨਾਂ ਨਾਲ ਕੀਤੀ ਗਈ ਮੀਟਿੰਗ
mart daar

ਅੱਡਾ ਸਰਾਂ/ ਟਾਂਡਾ (ਜਸਬੀਰ ਕਾਜਲ) ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਰੱਜਤ ਛਾਬਡ਼ਾ ਕਲੱਸਟਰ ਮੈਂਬਰ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ਼ਿਵਾਲਿਕ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਹਾਜੀਪੁਰ  ਵੱਲੋਂ ਪਿੰਡ ਹਲੇੜ ਵਿੱਚ  ਕਿਸਾਨਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿਚ ਐੱਫ ਪੀ ਓ ਦੇ ਅਗਾਂਹ ਵਧੂ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਅਦਿੱਤਿਆ ਸੀ ਈ ਓ ਸ਼ਿਵਾਲਿਕ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ ਹਾਜੀਪੁਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਅੰਦਰ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਦਾ ਆਰਥਿਕ ਵਿਕਾਸ ਕਰਨ ਲਈ ਨਾਬਾਰਡ ਵੱਲੋਂ ਸ਼ਿਵਾਲਿਕ ਐੱਫ ਪੀ ਓ  ਬਲਾਕ ਹਾਜੀਪੁਰ ਵਿੱਚ ਬਣਾਈ ਗਈ ਹੈ ਜਿਸ ਵਿੱਚ ਕਿਸਾਨਾਂ ਲਈ ਵੱਧ ਮੁਨਾਫ਼ੇ  ਵਾਲੀਆਂ ਫ਼ਸਲਾਂ, ਸਿੱਧੀ ਵੇਚ ਪ੍ਰਣਾਲੀ ਅਤੇ ਫ਼ਸਲਾਂ ਦੀ ਪ੍ਰੋਸੈਸਿੰਗ ਕਰਨ ਵਰਗੇ ਵਿਸ਼ਿਆਂ ਤੇ ਕੰਮ ਕੀਤਾ ਜਾਵੇਗਾ।ਇਸ ਲਈ ਕਿਸਾਨਾਂ ਨੂੰ ਐੱਫ ਪੀ ਓ ਵਿੱਚ ਲਾਭ ਪ੍ਰਾਪਤ ਕਰਨ ਲਈ  ਜੁੜਨ ਦੀ ਲੋੜ ਹੈ। ਇਸ ਮੌਕੇ ਦਵਿੰਦਰ ਸਿੰਘ ਪ੍ਰਧਾਨ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਨੰਗਲ ਬਿਹਾਲਾਂ ਨੇ  ਕਿਹਾ ਕਿ ਐਫ ਪੀ  ਓ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਬਿਹਤਰ ਕਰਨ ਵਿਚ ਮਦਦ ਕਰੇਗੀ। ਅਤੇ ਕਿਸਾਨਾਂ ਨੂੰ ਜ਼ਹਿਰਾਂ ਮੁਕਤ ਅਤੇ ਲਾਭ ਦੇਣ ਵਾਲੀਆਂ ਕੁਦਰਤੀ ਫਸਲਾਂ ਬੀਜਣ ਦੀ ਸਲਾਹ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਕੁਲਦੀਪ ਸਿੰਘ, ਸੰਦੀਪ ਸਿੰਘ , ਰਾਮ ਸਿੰਘ, ਅਵਤਾਰ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।