ਫ਼ਿਲਮੀ ਸਟਾਈਲ ਪਿਸਤੌਲ ਨੋਕ ਤੇ

ਜੱਜ ਬ੍ਰਾਹਮਣਾਂ ਦੇ ਨੌਜਵਾਨ ਨੂੰ ਕੀਤਾ ਕਿਡਨੇਪ

ਫ਼ਿਲਮੀ ਸਟਾਈਲ ਪਿਸਤੌਲ ਨੋਕ ਤੇ

  ਅੱਡਾ  ਸਰਾਂ ਦੇ ਨਜ਼ਦੀਕ ਪੈੰਦੇ ਪਿੰਡ ਝੱਜ ਬ੍ਰਾਹਮਣਾ ਦੇ ਨੌਜਵਾਨ ਯਕੂਬ ਨੂੰ ਕੁਝ ਅਣਪਛਾਤੇ ਅਗਵਾਹਕਾਰਾਂ ਨੇ ਬਲੈਰੋ ਗੱਡੀ ਵਿਚ ਫਿਲਮੀ ਸਟਾਈਲ ਚ ਕਿਡਨੈਪ ਕਰ ਲਿਆ  ।ਕਿਡਨੈਪ ਹੋਏ ਨੌਜਵਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਦ ਤੇਲ ਲੈ ਕੇ ਪਿੰਡ ਵੱਲ ਵਾਪਸ ਆ ਰਿਹਾ ਸੀ , ਉਸ ਨੂੰ ਇਕ ਬਲੈਰੋ ਗੱਡੀ ਵਿਚ ਅਣਪਛਾਤੇ ਲੋਕਾਂ ਨੇ ਉਸ ਨੂੰ ਹੱਥ ਦਿੱਤਾ  ਉਹ ਖੜ੍ਹਾ ਹੋ ਕੇ ਗੱਲ ਸੁਣਨ ਲੱਗਾ ਤੇ ਤਿੰਨ ਨੌਜਵਾਨ ਵਿੱਚੋਂ ਉਤਰ ਕੇ ਉਸ ਨੂੰ ਗੱਡੀ ਅੰਦਰ ਸੁੱਟ ਲਿਆ ਅਤੇ ਉਨ੍ਹਾਂ ਨੇ ਉਸ ਨੂੰ ਪਿਸਟਲ, ਤਲਵਾਰਾਂ, ਚਾਕੂ ਨਾਲ  ਡਰਾਇਆ ਧਮਕਾਇਆ  । ਜਾਨੋ ਮਾਰਨ ਲਈ ਧਮਕਾਓੁਣ ਲੱਗੇ । ਮੈਂ ਗੱਡੀ ਵਿੱਚ ਡਰਦਾ ਹੋਇਆ ਚੀਖਾਂ ਮਾਰ ਰਿਹਾ ਸੀ ਅਤੇ ਪਿੰਡ ਦੇ ਨੌਜਵਾਨ ਗਰਾਊਂਡ ਵਿਚ ਖੇਡ ਰਹੇ ਸਨ ਉਨ੍ਹਾਂ ਨੇ ਮੈਨੂੰ ਦੇਖਿਆ ਤੇ ਪਿੰਡ ਜਾ ਕੇ ਘਰ ਦੱਸਿਆ ਕਿ ਤੁਹਾਡੇ ਲੜਕੇ ਨੂੰ  ਕੁਝ ਗੱਡੀ ਵਿੱਚ ਬਿਠਾ ਕੇ ਲੈ ਗਏ ਹਨ ਤੇ ਘਰਦਿਆਂ ਨੇ ਪਿੰਡ ਦੇ ਸਰਪੰਚ ਸਾਹਿਬ ਨੂੰ ਜਾ ਕੇ ਦੱਸਿਆ ਅਤੇ ਸਰਪੰਚ ਨੇ  ਬੁਲੋਵਾਲ ਪੁਲਸ ਨੂੰ ਇਤਲਾਹ ਦਿੱਤੀ । ਪੁਲਿਸ ਨੇ ਐਕਸ਼ਨ ਵਿਚ ਆਉਂਦਿਆਂ ਹੀ ਉਸੇ ਟਾਈਮ ਗੱਡੀ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੋ ਤਿੰਨ ਘੰਟਿਆਂ ਦੇ ਵਿੱਚ ਹੀ ਗੱਡੀ ਦੀ ਪਛਾਣ ਕਰਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ  ਉਨ੍ਹਾਂ ਨੇ ਗੱਡੀ ਤੇਜ਼ ਭਜਾਉਂਦੇ ਹੋਏ ਇੱਕ ਦਰੱਖ਼ਤ ਵਿੱਚ ਗੱਡੀ ਜਾ ਟਕਰਾਈ ,ਜਿਸ ਦੌਰਾਨ  ਤਿੰਨ ਅਗਵਾਹਕਾਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਇਕ ਕਾਬੂ ਕੀਤਾ ਗਿਆ  । ਪੁਲੀਸ ਨੇ ਅਗਵਾ ਹੋਏ ਲੜਕੇ ਯਕੂਬ ਨੂੰ ਪਰਿਵਾਰ ਦੇ ਹਵਾਲੇ ਕੀਤਾ।    ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ  ।