ਮਾਤਾ ਬਚਨ ਕੌਰ ਗਿਲਜੀਆਂ ਦਾ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ

ਮਾਤਾ ਬਚਨ ਕੌਰ ਗਿਲਜੀਆਂ ਦਾ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ

ਅੱਡਾ  ਸਰਾਂ 01 ਸਤੰਬਰ( ਜਸਵੀਰ ਕਾਜਲ )
ਪਿੰਡ ਗਿਲਜੀਆਂ ਵਿਖੇ ਪਰਵਾਸੀ ਭਾਰਤੀ ਸੁਰਿੰਦਰ ਸਿੰਘ ਛਿੰਦਾ ਅਮਰੀਕਾ ,ਮਹਿੰਦਰ ਸਿੰਘ ਜਰਮਨੀ, ਬਲਵਿੰਦਰ ਸਿੰਘ ਇਟਲੀ, ਮਲਕੀਤ ਸਿੰਘ ਅਮਰੀਕਾ, ਜੋਗਿੰਦਰ ਸਿੰਘ ਅਮਰੀਕਾ, ਦੇ ਮਾਤਾ ਬਚਨ ਕੌਰ ਗਿਲਜੀਆਂ ਪਤਨੀ ਸੂਰਤ ਸਿੰਘ  ਗਿਲਜੀਆਂ  ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ਦਾ 31 ਅਗਸ‍ਤ  ਪਿੰਡ ਗਿਲਜੀਆਂ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ਵਿੱਚ ਅੰਤਿਮ  ਸੰਸਕਾਰ ਕੀਤਾ  ।ਅੰਤਿਮ ਸੰਸਕਾਰ ਤੋਂ ਪਹਿਲਾਂ ਭਾਈ ਪਰਦੀਪ ਸਿੰਘ ਨੇ ਅੰਤਿਮ ਅਰਦਾਸ ਕੀਤੀ ਉਪਰੰਤ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਸੁਰਿੰਦਰ ਸਿੰਘ ਛਿੰਦਾ ਅਮਰੀਕਾ ਨੇ ਦਿਖਾਈ  ।ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ,ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਹਲਕਾ ਇੰਚਾਰਜ ਟਾਂਡਾ ਦੇ, ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ , ਸ਼੍ਰੋਮਣੀ ਅਕਾਲੀ ਦਲ ਬੀ ਬੀ ਸੀ ਸੈੱਲ ਸੁਰਜੀਤ ਸਿੰਘ ਕੈਰੇ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਨਿਊਯਾਰਕ ਦੇ ਪ੍ਰਧਾਨ ਬਲਦੇਵ ਸਿੰਘ ਗਿਲਜੀਆਂ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਰਪੰਚ ਨਵਦੀਪ ਪਾਲ ਸਿੰਘ ਰਿੰਪਾ ਆਲਮਪੁਰ  ,ਅਤੇ ਹੋਰ ਵੀ ਬਹੁਤ ਸਾਰੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ