ਸੰਤ ਬਾਬਾ ਭਗਤ ਰਾਮ ਜੀ ਦਾ ਯਾਦਗਾਰੀ ਸਮਾਗਮ 12 ਜੁਲਾਈ ਨੂੰ

ਸੰਤ ਬਾਬਾ ਭਗਤ ਰਾਮ ਜੀ ਦਾ ਯਾਦਗਾਰੀ ਸਮਾਗਮ 12 ਜੁਲਾਈ ਨੂੰ

ਸੰਤ ਬਾਬਾ   ਭਗਤ ਰਾਮ ਜੀ ਦਾ ਯਾਦਗਾਰੀ ਸਮਾਗਮ  12 ਜੁਲਾਈ ਨੂੰ

ਅੱਡਾ ਸਰਾਂ (ਜਸਬੀਰ ਕਾਜਲ  )

ਪਿੰਡ  ਨੰਗਲ ਖੁੰਗਾ ਵਿੱਚ ਸਥਿਤ ਬ੍ਰਹਮਗਿਆਨੀ ਸੰਤ ਬਾਬਾ ਭਗਤ ਰਾਮ ਜੀ ਦੀ ਸਾਲਾਨਾ ਬਰਸੀ  ਨੂੰ ਸਮਰਪਿਤ ਯਾਦਗਾਰੀ ਸਮਾਗਮ 12 ਜੁਲਾਈ ਦਿਨ ਮੰਗਲਵਾਰ ਨੂੰ ਮਨਾਇਆ ਜਾਵੇਗਾ  ।ਇਹ ਸੰਮੇਲਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਡੇਰੇ ਦੇ ਸੇਵਾਦਾਰ ਸੰਤ ਨਰੇਸ਼ ਗਿਰ ਜੀ ਦੀ ਦੇਖ ਰੇਖ ਹੇਠ ਮਨਾਇਆ ਜਾਵੇਗਾ  ।ਇਸ ਮੌਕੇ ਸੇਵਾਦਾਰ ਕੁਲਦੀਪ ਸਿੰਘ ਬਲਵੀਰ ਸਿੰਘ ਜਤਿੰਦਰ ਸਿੰਘ  ਅਤੇ ਜੈ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੀ ਆਰੰਭਤਾ 10 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨਾਲ ਕੀਤੀ ਜਾਵੇਗੀ ਅਤੇ 12 ਜੁਲਾਈ ਨੂੰ ਇਨ੍ਹਾਂ ਦੇ ਭੋਗ ਪਾਏ ਜਾਣਗੇ ,ਭੋਗ ਪੈਣ ਉਪਰੰਤ ਇਲਾਕੇ ਨੇ ਬਹੁਤ ਸਾਰੇ ਸੰਤ ਮਹਾਂਪੁਰਸ਼ ਕੀਰਤਨੀ ਜਥੇ I ਗੁਰਬਾਣੀ  ਕੀਰਤਨ ਕਰਨਗੇ  ,ਆਈ ਹੋਈ ਸੰਗਤ ਨੂੰ ਗੁਰਬਾਣੀ ਨਾਲ ਜੋਡ਼ਨਗੇ  ,ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਸੰਗਤਾਂ ਲਈ ਚਾਹ ਪਕੌੜੇ, ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ  ਜਾਵੇਗਾ ।