ਪਿੰਡ ਸੰਧਰਾਂ ਵਿਚ ਡਾਂ ਅੰਬੇਡਕਰ ਜਯੰਤੀ ਮਨਾਈ ਗਈ
ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਹਰਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਬਘਿਆੜੀ
ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਰੀਬਾਂ ਦੇ ਮਸੀਹਾ ਅਤੇ ਭਾਰਤੀ ਕਾਨੂੰਨ ਦੇ ਪਹਿਲੇ ਮੰਤਰੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ 16 ਅਪ੍ਰੈਲ 2023 ਨੂੰ ਡਾਕਟਰ ਅੰਬੇਡਕਰ ਸਪੋਰਟਸ ਕਲੱਬ ਪਿੰਡ ਸੰਧਰਾਂ ਵਲੋਂ ਮਨਾਇਆ ਗਿਆ। ਇਹ ਪ੍ਰੋਗਰਾਮ ਸ਼ਾਮ 7 ਵਜੇ ਤੋਂ ਦੇਰ ਰਾਤ 11 ਵਜੇ ਤਕ ਚੱਲਿਆ। ਜਿਸ ਵਿੱਚ ਅੰਬੇਡਕਰੀ ਮਿਸ਼ਨਰੀ ਕਲਾਕਾਰ ,ਬੁਲਾਰਿਆਂ ਨੇ,ਅਤੇ ਉਚ ਪਧਵੀਆਂ ਤੇ ਪਹੁੰਚੇ ਅੰਬੇਡਕਰੀ ਸਾਥੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਕਟਰ ਹਰਿੰਦਰਪਾਲ ਸਿੰਘ ਸਾਬਕਾ ਸਰਪੰਚ ਪਿੰਡ ਬਘਿਆੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਨੂੰ ਇਸ ਮੋਜੂਦਾ ਸਮੇ ਇਕੱਠੇ ਹੋਣ ਦੀ ਲੋੜ ਹੈ । ਬਾਬਾ ਸਾਹਿਬ ਦੀ ਬਦੌਲਤ ਅਸੀਂ ਪੜ੍ਹ ਲਿਖ ਸਕੇ ਹਾਂ ਤੇ ਉੱਚ ਪਦਵੀਆਂ ਤੇ ਪਹੁੰਚੇ ਹਾਂ । ਅਸੀਂ ਉਨ੍ਹਾਂ ਦਾ ਸਮਾਜ ਪ੍ਰਤੀ ਕੀਤੇ ਕੰਮਾ ਦਾ ਦੇਣਾ ਨਹੀਂ ਦੇ ਸਕਦੇ । ਪਰ ਆਪਣੇ ਪਿੰਡਾਂ ਵਿੱਚ ਛੋਟੀਆਂ- ਵੱਡੀਆਂ ਕਮੇਟੀਆਂ,ਸੰਸਥਾਵਾਂ ਸਥਾਪਿਤ ਕਰ ਡਾ. ਅੰਬੇਡਕਰ ਜੀ ਦੇ ਮਿਸ਼ਨ ਨੂੰ ਫੈਲਾਇਆ ਜਾ ਸਕਦਾ ਹੈ। ਇਸ ਦੌਰਾਨ ਪਹੁੰਚੇ ਮਿਸ਼ਨਰੀ ਬੁਲਾਰੇ ਪ੍ਰੇਮ ਜੌੜਾ ਡਾ. ਅੰਬੇਡਕਰ ਯੂਥ ਕਲੱਬ ਪਿੰਡ ਜੌੜਾ ਦੇ ਪ੍ਰਧਾਨ, ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਾਰੇ, ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਦੇ ਤਰੀਕੇ ਨੂੰ , ਬੱਚਿਆਂ ਨੂੰ ਵੱਧ ਤੋ ਵੱਧ ਸਿੱਖਿਅਤ ਕਰਨ ਬਾਰੇ ਜਾਣੂ ਕਰਵਾਇਆ। ਇਸ ਸਮੇਂ ਪਿੰਡ ਸੰਧਰਾਂ ਦੇ ਸਕੂਲੀ ਬੱਚਿਆਂ ਨੇ ਡਾ. ਅੰਬੇਡਕਰ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਕਵਿਤਾਵਾਂ ਪੇਸ਼ ਕੀਤੀਆਂ । ਪਿੰਡ ਜੌੜਾ ਦੇ ਬੱਚਿਆਂ ਨੇ ਬਾਬਾ ਸਾਹਿਬ ਦੇ ਮਿਸ਼ਨਰੀ ਗੀਤਾ ਉਪਰ ਭੰਗੜਾ ਪਾ ਕੇ ,ਆਈਆਂ ਹੋਈਆਂ ਸੰਗਤਾ ਨੂੰ ਕੀਲੀ