ਡੇਰਾ ਬਾਬਾ ਨਾਨਕ ਦਾ ਨਾਮ ਰੋਸ਼ਨ ਕਰਨਵਾਲੀ ਰਾਜਵੰਤ ਕੌਰ, ਗੋਲਡ ਮੈਡਲ ਜੇਤੂ, ਪਿੰਡ ਠੇਠਰਕੇ ਪਹੁੰਚੀ।

ਪਿੰਡ ਵਾਸੀਆਂ ਕੀਤਾ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ ਦਾ ਨਾਮ  ਰੋਸ਼ਨ ਕਰਨਵਾਲੀ ਰਾਜਵੰਤ ਕੌਰ, ਗੋਲਡ ਮੈਡਲ ਜੇਤੂ, ਪਿੰਡ ਠੇਠਰਕੇ ਪਹੁੰਚੀ।
mart daar

ਰਾਜਵੰਤ ਕੌਰ ਸਪੁੱਤਰੀ ਗੁਰਨਾਮ ਸਿੰਘ ਬੋਕਸਿੰਗ ਦੀ ਉੱਚ ਕੋਟੀ ਦੀ ਖਿਡਾਰੀ ਹੈ। ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠਰਕੇ ਦੀ ਰਹਿਣ ਵਾਲੀ ਹੈ।  ਉਸਨੇ ਨਿਖਿਲ ਸ਼ਰਮਾ ਦੀ ਰਹਿਨੁਮਾਈ ਹੇਠ ਚਲ ਰਹੀ RDS ਸਪੋਰਟਸ ਅਕੈਡਮੀ ਦੇ ਨੈਸ਼ਨਲ ਤੌਰ ਤੇ ਕਰਵਾਏ ਬੋਕਸਿੰਗ ਦੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਿਲ ਕਰਦਿਆਂ, ਪਹਿਲਾ ਸਥਾਨ ਹਾਸਲ ਕਰਦੇ ਹੋਏ ਇਲਾਕਾ ਡੇਰਾ ਬਾਬਾ ਨਾਨਕ ਦੇ ਨਾਲ ਨਾਲ ਆਪਣੇ ਰਿਹਾਇਸ਼ੀ ਪਿੰਡ ਠੇਠਰਕੇ ਦੇ ਨਾਮ ਨੂੰ ਵੀ ਬੁਲੰਦੀਆਂ ਤੇ ਪਹੁੰਚਾ ਦਿੱਤਾ ਹੈ। ਰਾਜਵੰਤ ਕੌਰ ਦੇ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜਿਕਰਯੋਗ ਹੈ ਕੇ ਰਾਜਵੰਤ ਕੌਰ ਲੋਕਲ ਲੈਵਲ, ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਬੋਕਸਿੰਗ ਖੇਡਾਂ ਚ ਹਿਸਾ ਲੈ ਚੁਕੀ ਹੈ ਅਤੇ ਬਹੁਤ ਸਾਰੇ ਮੈਡਲ ਆਪਣੇ ਨਾਮ ਕਰ ਚੁਕੀ ਹੈ। ਰਾਜਵੰਤ ਕੌਰ ਦੀ ਖੁਸ਼ੀ ਚ ਸ਼ਾਮਿਲ ਹੋਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚ ਉਨ੍ਹਾਂ ਦੇ ਤਾਏ ਗੁਰਮੇਜ ਸਿੰਘ, ਦੀਦਾਰ ਸਿੰਘ, ਭਰਾ ਗੁਰਜਿੰਦਰ ਸਿੰਘ, ਮਨਜਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਪਿੰਡ ਵਾਸੀ ਹਰਜੀਤ ਸਿੰਗ ਸਰਪੰਚ, ਚਰਨਜੀਤ ਸਿੰਘ, ਸਤਨਾਮ ਸਿੰਘ, ਅਮਰਸੁਖਦੀਪ ਸਿੰਘ, ਜੋਬਨਪ੍ਰੀਤ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਭਾਰੀ ਗਿਣਤੀ ਵਿੱਚ ਪਹੁੰਚੇ।  ਅੱਜ ਦੀ ਇਸ ਰਿਪੋਰਟ ਚ ਅਸੀਂ ਤੁਹਾਡੀ ਮੁਲਾਕਾਤ ਰਾਜਵੰਤ ਕੌਰ ਸਪੁੱਤਰੀ ਮਨਜੀਤ ਕੌਰ ਨਾਲ ਕਰਵਾਵਾਂ ਗੇ ਤੇ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਚ ਸ਼ਰੀਕ ਹੋਣ ਦਾ ਮੌਕਾ ਵੀ ਦੇਵਾਂ ਗੇ।  all 2 ਨਿਊਜ਼ ਲਈ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ ਡੇਰਾ ਬਾਬਾ ਨਾਨਕ।