ਰਾਜੀਵ ਸ਼ਰਮਾ ਨੇ ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ
ਰਾਜੀਵ ਸ਼ਰਮਾ ਨੇ ਗੁਰਦਾਸਪੁਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ
ਆਮ ਆਦਮੀ ਪਾਰਟੀ ਦੇ ਜਿਲ੍ਹਾ ਗੁਰਦਾਸਪੁਰ ਦੇ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਯੋਗ ਅਗਵਾਈ ਵਿਚ ਗੁਰਦਾਸਪੁਰ ਦੇ ਇਮਪਰੂਵਮੈਂਟ ਟਰਸਟ ਦਾ ਚੈਅਰਮੈਨ ਨਯੁਕਤ ਕੀਤਾ ਗਿਆ । ਅੱਜ ਰਾਜੀਵ ਸ਼ਰਮਾ ਨੇ ਗੁਰਦਾਸਪੁਰ ਵਿੱਚ ਅਹੁਦਾ ਸੰਭਾਲ ਲਿਆ । ਇਸ ਮੌਕੇ ਫਤਿਹਗ਼ੜ ਚੂੜੀਆਂ ਤੋਂ ਇਕ ਵੱਡੇ ਕਾਫਲੇ ਦੀ ਰੂਪ ਵਿਚ ਬਟਾਲਾ ਤੋਂ ਹੁੰਦੇ ਹੋਏ ਗੁਰਦਾਸਪੁਰ ਪਹੁੰਚੇ । ਜਿਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ । ਰਾਜੀਵ ਸ਼ਰਮਾ ਦੀ ਇਕ ਚੰਗੇ ਮਨੁਖ ਦੀ ਛਾਪ ਵਜੋਂ ਪ੍ਰਸ਼ੰਸ਼ਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ । ਇਸ ਮੌਕੇ ਗੁਰਦਾਸਪੁਰ ਤੋਂ ਹੈਲਥ ਸਿਸਟਮ ਦੇ ਚੇਅਰਮੈਨ ਰਮਨ ਬਹਿਲ , ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਜਗਰੂਪ ਸਿੰਘ ਸੇਖਵਾਂ , ਪਨਸਪ ਦੇ ਚੈਅਰਮੈਨ ਬਲਬੀਰ ਸਿੰਘ ਪੰਨੂ , ਤੋਂ ਇਲਾਵਾ ਡਾਕਟਰ ਕੇ ਜੇ ਸਿੰਘ , ਕਸ਼ਮੀਰ ਸਿੰਘ ਵਾਹਲਾ , ਆਦਿ ਸ਼ਮੀਲ ਹੋਏ । ਰਾਜੀਵ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਗੁਰਦਾਸਪੁਰ ਵਿੱਚ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਅਤੇ ਜੋ ਕੰਮ ਅਧੂਰੇ ਰਹਿ ਗਏ ਹਨ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ । ਇਸ ਸਮੇ ਲੋਕਾਂ ਵਲੋਂ ਰਾਜੀਵ ਸ਼ਰਮਾ ਨੂੰ ਮਿਲਣ ਵਾਲਿਆਂ ਦਾ ਤਾਂਤਾ ਲਗਾਤਾਰ ਲੱਗਾ ਰਿਹਾ । ਇਸ ਮੌਕੇ ਤੇ ਪੰਜਾਬ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂੰ ਨੇ ਰਾਜੀਵ ਸ਼ਰਮਾ ਨੂੰ ਗੁਰਦਾਸਪੁਰ ਇਮਪਰੋਵਮੈਂਟ ਟਰੱਸਟ ਦਾ ਚੇਅਰਮੈਨ ਬਣਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮਿਹਨਤੀ ਵਰਕਰਾਂ ਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਨੇ ਸੱਤਾ ਵਿੱਚ ਆ ਕੇ ਰਾਜਨੀਤੀ ਚੋ ਪਰਿਵਾਰਵਾਦ ਦਾ ਖਾਤਮਾ ਕੀਤਾ ਹੈ