ਚਰਚ ਸਰਾ ਵਿਖੇ ਗੁੱਡ ਫਰਾਈਡੇ ਦੀ ਮਸੀਹੀ ਸਭਾ - ਪਾਸਟਰ ਹਰਵਿੰਦਰ ਪੌਲ

ਅੱਡਾ ਸਰਾ (ਜਸਵੀਰ ਕਾਜਲ)
ਦਾ ਗੋਸਪਲ ਡੇ ਚਰਚ ਵਿਖੇ ਕੱਲ ਭਾਰੀ ਉਤਸ਼ਾਹ ਨਾਲ ਸੰਗਤਾਂ ਨੇ ਪ੍ਰਭੂ ਯਿਸੁ ਮਸੀਹ ਜੀ ਦੇ ਮੁਰਦਿਆਂ ਵਿੱਚੋਂ ਜ਼ਿੰਦਾ ਹੋਣ ਦੀ ਖੁਸ਼ੀ ਵਿੱਚ ਵਰਸਿਪ ਟੀਮ ਨਾਲ ਮਿਲ ਕੇ ਪ੍ਰਭੂ ਦੀ ਵਡਿਆਈ ਕੀਤੀ ਅਤੇ ਸੰਗਤਾਂ ਨੁੰ ਸੰਦੇਸ਼ ਦਿੱਤਾ ਕੀ ਜਿਸ ਤਰਾਂ ਪ੍ਰਭੂ ਯਿਸੁ ਮਸੀਹ ਨੇ ਹਰ ਇਕ ਨਾਲ ਪਿਆਰ ਕੀਤਾ ਸਾਨੂੰ ਵੀ ਭਾਈ ਚਾਰਕ ਸਾਂਝ ਬਣਾ ਕੇ ਰੱਖਣੀ ਚਾਹੀ ਦੀ ਹੈ । ਆਈ ਹੋਈ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ। ਇਸ ਮੌਕੇ ਦਾ ਗੋਸਪਲ ਡੇ ਚਰਚ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕੁਮਾਰ ਕਸਬਾ , ਵਾਈਸ ਪ੍ਰਧਾਨ ਨੌਨੀ ਮਿਰਜਾਪੁਰ , ਕੈਸ਼ੀਅਰ ਰਾਜੂ ਕਾਹਲਮਾ ,ਸੈਕਟਰੀ ਰਾਜੀਵ ਗਿੱਲ , ਅਸ਼ੋਕ ਕੋਟਲੀ , ਟੋਨੀ ਚੋਟਾਲਾ ਆਦਿ ਹਾਜ਼ਰ ਸਨ।