ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ - ਨਹੀਂ ਲੱਗਣ ਦੇਵਾਂਗੇ ਪ੍ਰੀ ਪੇਡ ਬਿਜਲੀ ਮੀਟਰ
ਨਹੀਂ ਲੱਗਣ ਦੇਵਾਂਗੇ ਪ੍ਰੀ ਪੇਡ ਬਿਜਲੀ ਮੀਟਰ
ਅੱਡਾ ਸਰਾਂ ਜਸਵੀਰ ਕਾਜਲ - ਅੱਜ ਭ ਕਿ ਯੂ ਏਕਤਾ ਉਗਰਾਹਾਂ ਹੁਸ਼ਿਆਰਪੁਰ ਦੀ ਤਿੰਨ ਪਿੰਡਾਂ ਪੰਡੋਰੀ ਬਾਬਾ ਦਾਸ, ਪਿੰਡ ਭਾਗੋਵਾਲ,ਪਿੰਡ ਲੁੱਧਾਂ ਦੀ ਸਾਂਝੀ ਮੀਟਿੰਗ ਸ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਲੁੱਧਾਂ ਵਿਖੇ ਹੋਈ। ਇਸ ਮੀਟਿੰਗ ਵਿੱਚ ਔਰਤਾਂ ਦੀ ਹਾਜ਼ਰੀ ਭਰਵੀਂ ਤੇ ਸ਼ਲਾਘਾਯੋਗ ਸੀ। ਇਹ ਮੀਟਿੰਗ ਪਿਆਰਾ ਸਿੰਘ ਲੁੱਧਾਂ, ਮਾ ਸਿੰਗਾਰਾ ਸਿੰਘ, ਮਾ ਮਦਨ ਲਾਲ, ਰਾਜਿੰਦਰ ਸਿੰਘ ਰੋਡਵੇਜ਼ ਦੀ ਨਿਗਰਾਨੀ ਹੇਠ ਹੋਈ।ਮੀਟਿੰਗ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਕਿ ਆਪਣੇ ਪਿੰਡਾਂ ਵਿੱਚ ਪ੍ਰੀ ਪੇਡ ਬਿਜਲੀ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਮੋਦੀ ਸਰਕਾਰ ਵਲੋਂ ਇਹ ਨਿੱਜੀਕਰਨ ਵੱਲ ਵਧਦਾ ਕਦਮ ਹੈ। ਕਾਰਪੋਰੇਟ ਘਰਾਣੇ ਵੱਧ ਰੇਟ ਲਗਾ ਕੇ ਲੋਕਾਂ ਨੂੰ ਲੁੱਟਣਗੇ । ਪਾਸ ਹੋਇਆ ਕਿ ਮੁਲਾਜ਼ਮ ਜਥੇਬੰਦੀਆਂ ਦੀ ਹੜਤਾਲ ਨੂੰ ਸਮਰਥਨ ਦਿੱਤਾ ਜਾਵੇਗਾ। ਯੂਨੀਅਨ ਦੇ ਫੈਲਾਅ ਅਤੇ ਮਜ਼ਬੂਤੀ ਲਈ ਦ੍ਰਿੜ੍ਹਤਾ ਨਾਲ ਕੰਮ ਕੀਤਾ ਜਾਵੇਗਾ। ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੋਂ ਬਚਣ ਦਾ ਯਤਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਨਰਿੰਦਰ ਪਾਲ ਸਿੰਘ ਲੁੱਧਾਂ, ਅਮਰਜੀਤ ਸਿੰਘ ਲੁੱਧਾਂ,ਅਮਰਜੀਤ ਸਿੰਘ ਸੀਕਰੀ, ਲਖਵਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਗੁਰਦੀਪ ਕੌਰ, ਕੁਲਵਿੰਦਰ ਕੌਰ, ਕਰਮਜੀਤ ਸਿੰਘ, ਗੁਰਦਿਆਲ ਸਿੰਘ, ਬਾਬਾ ਬੂਆ ਸਿੰਘ,ਨਿਰਮਲ ਸਿੰਘ ਦਿਲਬਾਗ ਸਿੰਘ ਆਦਿ ਵੀ ਹਾਜ਼ਰ ਸਨ ।