ਸਯੁੰਕਤ ਸਮਾਜ ਮੋਰਚੇ ਵਲੋਂ ਬੂਟੇ ਲਗਾਉਣ ਦੀ ਮੁਹਿੰਮ
ਸਯੁੰਕਤ ਸਮਾਜ ਮੋਰਚੇ ਵਲੋਂ ਬੂਟੇ ਲਗਾਉਣ ਦੀ ਮੁਹਿੰਮ
ਅੱਡਾ ਸਰਾਂ( ਜਸਵੀਰ ਕਾਜਲ )
10 ਜੁਲਾਈ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ। ਜਿਸ ਤਹਿਤ ਹਰੇਕ ਹਲਕੇ ਵਿੱਚ ਘੱਟੋ ਘੱਟ 3000 ਬੂਟਾ ਲਗਾਇਆ ਜਾਵੇਗਾ, ਇਸ ਪ੍ਰੋਗਰਾਮ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਮਾਣਯੋਗ ਡੀ ਸੀ ਸਾਹਿਬ ਨੂੰ ਸਯੁੰਕਤ ਸਮਾਜ ਮੋਰਚਾ ਦੇ ਸੂਬਾ ਪ੍ਰਧਾਨ ਲੇਬਰ ਵਿੰਗ ਪ੍ਰਸ਼ੋਤਮ ਰਾਜ ਅਹੀਰ, ਡਾ ਅਰਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਮਨਜੀਤ ਸਿੰਘ ਕਿਸਾਨ ਆਗੂ, ਗੁਰਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤਿਆ ਕਿਸਾਨ ਯੂਨੀਅਨ ਰਾਜੇਵਾਲ ਤੇ ਰਾਜਵੀਰ ਕਲਸੀ ਮਿਲੇ। ਅਤੇ ਦਿੱਲੀ ਅੰਦੋਲਨ ਦੋਰਾਨ ਸ਼ਹਿਦ ਹੋਏ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਹੋ ਰਹੀ ਦੇਰੀ ਬਾਰੇ ਵੀ ਧਿਆਨ ਵਿੱਚ ਲਿਆਂਦਾ। ਉਨ੍ਹਾਂ ਵਿੱਚੋਂ ਇੱਕ ਮਸਲਾ ਕਿਸਾਨ ਆਗੂ ਮਨਜੀਤ ਸਿੰਘ ਜੀ ਦੀ ਪਤਨੀ ਸਵ: ਬੀਬੀ ਰਣਜੀਤ ਕੌਰ ਜੀ ਦਾ ਧਿਆਨ ਵਿੱਚ ਲਿਆਂਦਾ ਜਿਸ ਦੇ ਕਾਗਜ਼ ਪੱਤਰ ਲੱਗਭਗ ਪੂਰੇ ਹਨ ਤੇ ਉਨ੍ਹਾਂ ਨੂੰ ਮੁਆਵਜ਼ਾ ਤੇ ਨੋਕਰੀ ਲੇਟ ਹੋ ਰਹੀ ਹੈ। ਇਸ ਬਾਰੇ ਤੇ ਹੋਰ ਮਸਲਿਆਂ ਬਾਰੇ ਵੀ ਧਿਆਨ ਵਿੱਚ ਲਿਆਂਦਾ। ਇਸ ਬਾਰੇ ਡੀਸੀ ਸਾਹਿਬ ਨੇ ਜਲਦੀ ਹਲ ਕਰਨ ਬਾਰੇ ਤੇ ਪੋਦੇ ਲਗਵਾਉਣ ਲਈ ਪੂਰਨ ਸਹਿਯੋਗ ਦੇਣ ਲਈ ਕਿਹਾ।