ਭਖਦੇ ਮਸਲੇ - ਬਲਬੀਰ ਸਿੰਘ ਪੰਨੂ ਉੱਪਰ ਦੋਸ਼, ਐਸ ਸੀ ਅਤੇ ਬੀ ਸੀ ਭਾਈਚਾਰੇ ਨਾਲ ਵਿਤਕਰਾ
ਬੀਤੇ ਦਿਨੀ ਆਮ ਆਦਮੀ ਪਾਰਟੀ ਫਤਿਹਗੜ੍ਹ ਚੂੜੀਆਂ ਦੇ ਕੁਝ ਆਗੂ ਜਿਨਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਉੱਪਰ ਦੋਸ਼ ਲਗਾਏ ਸਨ | ਮਸੀਹ ਆਗੂਆਂ ਨੇ ਪੰਨੂ ਤੇ ਦੋਸ਼ ਲਾਉਣ ਵਾਲੇ ਆਪ ਆਗੂ ਨੂੰ ਦਿੱਤੀ ਨਸੀਹਤ - ਕਿਹਾ: ਜਾਤਪਾਤ ਦੇ ਨਾਂਅ ਤੇ ਪਾਰਟੀ ਦਾ ਮਹੌਲ ਨਾਂ ਖਰਾਬ ਕਰੋ

ਬੀਤੇ ਦਿਨੀ ਆਮ ਆਦਮੀ ਪਾਰਟੀ ਫਤਿਹਗੜ੍ਹ ਚੂੜੀਆਂ ਦੇ ਕੁਝ ਆਗੂ ਜਿਨਾਂ ਨੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਉੱਪਰ ਦੋਸ਼ ਲਗਾਏ ਸਨ ਕਿ ਉਹ ਐਸ ਸੀ ਅਤੇ ਬੀ ਸੀ ਭਾਈਚਾਰੇ ਨਾਲ ਸਬੰਧਤ ਵਰਕਰਾਂ ਞਾਲ ਵਿਤਕਰਾ ਜਾ ਨਫਰਤ ਕਰਦੈ ਹਨ ।
ਇਸਨੂੰ ਲੈ ਕੇ ਸਥਾਨਕ ਮਸੀਹ ਆਗੂਆਂ ਨੇ ਦੋਸ਼ਾਂ ਨੂੰ ਸਿਰੇ ਤੋ ਨਕਾਰਦੇ ਹੋਏ ਬਲਬੀਰ ਪਂਨੂ ਨੂੰ ਇੱਕ ਵਧੀਆ ਤੇ ਧਰਮ ਨਿਰਪੱਖ ਲੀਡਰ ਦੱਸਿਆ ਹੈ ਅਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਦੋਸ਼ ਲਾਉਣ ਵਾਲੇ ਉਹਨਾਂ ਲੀਡਰਾਂ ਨੂੰ ਨਸੀਹਤ ਦਿੱਤੀ ਕਿ ਉਹ ਇੰਝ ਨਾ ਕਰਨ ਅਤੇ ਜਿਸ ਕੰਮ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ, ਮਿਲ ਜੁਲ ਕੇ ਲੋਕ ਮਸਲਿਆਂ ਵੱਲ ਧਿਆਨ ਦੇਣ ਨਾ ਕਿ ਚੌਦਰ ਦੀ ਖਾਤਰ ਪਾਰਟੀ ਦਾ ਅਕਸ਼ ਖਰਾਬ ਕਰਨ |