ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਲੀਡਰਾਂ ਗੁਰਦੀਪ ਸਿੰਘ ਖੁਣਖੁਣ ਉੰਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਆਗੂ ਲੋਕਾਂ ਨੂੰ ਮੂਰਖ ਬਣਾ ਕੇ ਸਿਰਫ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦੇ ਹਨ

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
mart daar

ਅੱਡਾ ਸਰਾਂ (ਜਸਵੀਰ ਕਾਜਲ)- ਲੋਕਾਂ ਵਲੋਂ ਕੁਝ ਧਿਰਾ ਨੂੰ ਸਿਆਸੀ ਛੁੱਟੀਆਂ ਤੇ ਭੇਜਿਆ ਗਿਆ, ਜਿਹਨਾਂ ਨੇ ਆਪਣੇ ਰਾਜ ਭਾਗ ਦੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਵੀ ਨਹੀਂ ਕੀਤਾ, ਹੁਣ ਉਹ ਲੋਕ ਸਾਰੀਆ ਪੰਥਕ ਧਿਰਾਂ ਨੂੰ ਇੱਕਠੇ ਕਰਕੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਮੁੱਖ ਲੀਡਰਾਂ ਗੁਰਦੀਪ ਸਿੰਘ ਖੁਣਖੁਣ ਉੰਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਹਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਆਗੂ ਲੋਕਾਂ ਨੂੰ ਮੂਰਖ ਬਣਾ ਕੇ ਸਿਰਫ ਆਪਣਾ ਵੋਟ ਬੈਂਕ ਬਣਾਉਣਾ ਚਾਹੁੰਦੇ ਹਨ,ਮੋਜੂਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਾਗਜੀ ਕਾਰਵਾਈ ਕਰਕੇ ਆਪਣੇ ਆਕਾ ਬਾਦਲ ਪਰਿਵਾਰ ਦੀ ਗੁੱਡ ਬੁੱਕ ਵਿੱਚ ਬਣਿਆ ਰਹਿਣਾ ਚਾਹੁੰਦਾ ਹੈ, ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਜ਼ੋਰਦਾਰ ਮੰਗ ਕਰਦੀ ਹੈ,ਇਸ ਮੋਕੇ ਬਾਬਾ ਕਿਰਪਾਲ ਸਿੰਘ, ਰਾਮ ਸਿੰਘ ਧੁੱਗਾ, ਅਕਬਰ ਸਿੰਘ ਬੂਰੇ ਜੱਟਾਂ, ਯੁਵਰਾਜ ਸਿੰਘ ਚੰਨਣ ਸਿੰਘ ਸੇਖੁਪੁਰ ਬਲਦੇਵ ਸਿੰਘ, ਬਲਵੀਰ ਸਿੰਘ ਸੋਹਣ ਸਿੰਘ ਮੁਲਤਾਨੀ ਮਹਿੰਦਰ ਸਿੰਘ,ਜਗਤ ਸਿੰਘ ਲਾਚੋਵਾਲ ਹਰਜੀਤ ਸਿੰਘ ਨੰਗਲ ਕੁਲਜੀਤ ਸਿੰਘ ਧਾਮੀ ਆਦਿ ਹਾਜਰ ਸਨ