ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਹਰੂਵਾਲ ਵਿੱਚ ਇੱਕ ਸਾਂਬਰ , ਕੁਲਵੰਤ ਸਿੰਘ ਦੇ ਘਰ ਵਿੱਚ ਵੱੜ ਗਿਆ ਕੀਤੀ ਭੰਨ ਤੋੜ

ਵਨ ਵਿਭਾਗ ਨੇ ਕੀਤਾ ਕਾਬੂ

ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਹਰੂਵਾਲ ਵਿੱਚ ਇੱਕ ਸਾਂਬਰ ,   ਕੁਲਵੰਤ ਸਿੰਘ ਦੇ ਘਰ ਵਿੱਚ ਵੱੜ ਗਿਆ ਕੀਤੀ ਭੰਨ ਤੋੜ
samber, haroowal, haruwal, dera baba nanak,

ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਦੇ ਪਿੰਡ ਹਰੂਵਾਲ ਵਿੱਚ ਇੱਕ ਜੰਗਲੀ ਜਾਨਵਰ ਬਾਰਾਂ ਸਿੰਘਾ ਸੁਵਿੰਦਰ ਸਿੰਘ,ਕੁਲਵੰਤ ਸਿੰਘ ਦੇ ਘਰ ਵਿੱਚ ਵੱੜ ਗਿਆ ਉਥੇ ਜੰਗਲੀ ਜਾਨਵਰ ਨੇ ਘਰ  ਵਿੱਚ ਵੜ ਕੇ ਭੰਨ ਤੋੜ ਸੁਰੂ ਕਰ ਦਿੱਤੀ ਅਤੇ ਘਰ ਵਾਲੀਆਂ ਨੇ ਡਰ ਦੇ ਨਾਲ ਆਪਣੇ ਘਰ ਵਿੱਚ ਵੱੜ ਗਏ ਅਤੇ ਅੰਦਰੋ ਦਰਵਾਜ਼ਾ ਬੰਦ ਕਰ ਲਿਆ ਅਤੇ ਜੰਗਲੀ ਜਾਨਵਰ ਨੇ ਘਰ ਵਿੱਚ ਪੂਰੀ ਤਬਾਹੀ ਮਚਾਈ ਅਤੇ ਉਹਨਾਂ ਘਰ ਵਾਲੀਆਂ ਰੋਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋ ਗਏ ਤਾਂ

ਪਰ ਜੰਗਲੀ ਜਾਨਵਰ ਦੇ ਡਰ ਨਾਲ ਕੋਈ ਅੰਦਰ ਨਹੀਂ ਜਾ ਸਕੀਆ ਫਿਰ ਬੀ ਐਸ ਐਫ ਦੇ ਜਵਾਨਾਂ ਨੇ  ਘਰ ਅੰਦਰ ਬੈਠੇ ਲੋਕਾਂ ਨੂੰ ਬਹਾਰ ਕੱਢਿਆ ਅਤੇ ਜਗਲਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮੋਕੇ ਘਰ ਵਾਲੇ ਪੂਰੇ ਸਹਿਮੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਗਲਾਤ ਵਿਭਾਗ ਜਲਦੀ ਤੋਂ ਜਲਦੀ ਇਸ ਨੂੰ ਪਿੰਜਰੇ ਵਿੱਚ ਪਾ ਕੇ ਲੈ ਜਾਵੇ ਤਾਂ ਜੋ ਅਸੀਂ ਆਪਣੇ ਘਰ ਵਿੱਚ ਜਾ ਸਕੀਏ ਵਣ ਵਿਭਾਗ ਦੀ ਟੀਮ ਨੇ ਜੱਦੋ ਜਹਿਦ ਕਰਕੇ ਬਾਰਾਂ ਸਿੰਘਾਂ ਨੂੰ ਆਪਣੇ  ਕਾਬੂ ਕਰ ਲਿਆ     ਇਸ ਮੋਕੇ 89 ਬਟਾਲੀਅਨ ਇੰਸਪੈਕਟਰ ਵਿਕਾਸ ਨਵਜੋਤ ਕੌਰ ਬਲਾਕ ਅਫ਼ਸਰ  ਗੁਰਦਾਸਪੁਰ ਗੁਰਪ੍ਰੀਤ ਸਿੰਘ ਵਣ ਵਿਭਾਗ ਦੀ ਟੀਮ  ਆਦਿ ਹਾਜ਼ਰ ਸਨ।
ਜਤਿੰਦਰ ਕੁਮਾਰ