ਨੇਤਰਦਾਨ ਸਭ ਤੋਂ ਮਹਾਂ ਦਾਨ ਹੈ ਜਸਵੀਂਰ ਸਿੰਘ ਰਾਜਾ, ਭਾਈ ਮਸੀਤੀ

ਨੇਤਰਦਾਨ ਕਰਨ ਸਬੰਧੀ ਲੋਕਾਂ ਨੂੰ ਅੱਜ ਵੀ ਜਾਗਰੂਕ ਕਰ ਰਹੇ ਹਨ, ਟਾਂਡਾ ਤੋਂ ਐਮ ਐਲ ਏ ਜਸਬੀਰ ਸਿੰਘ ਰਾਜਾ ਨੇਤਰਦਾਨੀ ਰਿਟਾਇਰ ਡਿਪਟੀ ਡਰੈਕਟਰ ਪੰਜਾਬ ਡਾ ਕੇਵਲ ਸਿੰਘ, ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ

ਨੇਤਰਦਾਨ ਸਭ ਤੋਂ ਮਹਾਂ ਦਾਨ ਹੈ ਜਸਵੀਂਰ ਸਿੰਘ ਰਾਜਾ, ਭਾਈ ਮਸੀਤੀ

ਜਸਬੀਰ ਕਾਜਲ ਅੱਡਾ ਸਰਾਂ  
 ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਟਾਂਡਾ ਤੋਂ ਨੇਤਰਦਾਨ ਕਰਨ ਸਬੰਧੀ ਲੋਕਾਂ ਨੂੰ ਅੱਜ ਵੀ ਜਾਗਰੂਕ ਕਰ ਰਹੇ ਹਨ, ਟਾਂਡਾ ਤੋਂ ਐਮ ਐਲ ਏ ਜਸਬੀਰ ਸਿੰਘ ਰਾਜਾ ਨੇਤਰਦਾਨੀ ਰਿਟਾਇਰ ਡਿਪਟੀ ਡਰੈਕਟਰ ਪੰਜਾਬ ਡਾ ਕੇਵਲ ਸਿੰਘ, ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਤੇ ਆਈ ਡੋਨਰ ਇੰਚਾਰਜ ਟਾਂਡਾ ਭਾਈ ਵਰਿੰਦਰ ਸਿੰਘ ਮਸੀਤੀ ਪੀ ਆਰ ਹੁਸ਼ਿਆਰਪੁਰ ਜੋ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਸਰੀਰ ਦਾ ਅਤੇ ਅੰਗ ਦਾਨ ਕਰਨ ਸਬੰਧੀ ਜਾਗਰੂਕ ਕਰ ਰਹੇ ਹਨ। ਬੀਤੇ ਦਿਨ ਨੇਤਰਦਾਨ ਅਸੋਸੀਏਸ਼ਨ ਹੁਸ਼ਿਆਰਪੁਰ (ਰਜਿ)ਦੇ ਸਰਪ੍ਰਸਤ ਪ੍ਰੋਫ਼ੈਸਰ ਬਹਾਦਰ ਸਿੰਘ ਸੁਨੇਤ ਤੇ ਸਮੂਹ ਟੀਮ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਜਾਗਰੁਕਤਾ ਕੈਂਪ ਲਗਾ ਕੇ ਨੇਤਰਦਾਨੀ ਡਾ ਜਸਵਿੰਦਰ ਸਿੰਘ ਤੇ ਹੋਰ 30 ਨੇਤਰ ਦਾਨੀਆਂ ਵੱਲੋਂ ਆਪਣੀ ਮੌਤ ਤੋਂ ਉਪਰੰਤ ਅੱਖਾਂ ਦਾਨ ਕਰਨ ਸਬੰਧੀ  ਨੇਤਰ ਦਾਨ ਕਰਨ ਸਬੰਧਤ ਫਾਰਮ ਨੇਤਰਦਾਨ ਸੰਸਥਾ ਤੋ ਭਰਵਾਏ ਗਏ,ਇਸ ਮੌਕੇ ਤੇ ਬੋਲਦਿਆ ਐਮ ਐਲ ਏ ਟਾਂਡਾ ਜਸਵੀਰ ਸਿੰਘ ਰਾਜਾ ਨੇ ਆਖਿਆ ਕਿ ਸਾਡੀਆਂ ਅੱਖਾਂ ਮਰਨ ਤੋਂ ਬਾਅਦ ਵੀ ਨੇਤਰਹੀਣਾਂ ਨੂੰ ਰੌਸ਼ਨੀ ਦੇ ਕੇ ਜਿਊਂਦੀਆਂ ਰਹਿ ਸਕਦੀਆ ਹਨ, ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਬੋਲਦਿਆ ਦੱਸਿਆ ਕਿ ਇਨਸਾਨ ਦੀ ਮੌਤ ਤੋਂ 8 ਘੰਟੇ ਦੇ ਅੰਦਰ ਅੰਦਰ ਮ੍ਰਿਤਕ ਦੀਆ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ,ਸਾਬਕਾ ਡਿਪਟੀ ਡਾਇਰੈਕਟਰ ਡਾ ਕੇਵਲ ਸਿੰਘ ਜੀ ਦੱਸਿਆ ਕਿ 1ਨੇਤਰਦਾਨੀ ਮਰਨ ਉਪਰੰਤ 2 ਨੇਤਰਹੀਣਾ ਨੂੰ ਰੋਸ਼ਨੀ ਦੇ ਜਾਂਦਾ ਹੈ,ਇਸ ਮੌਕੇ ਤੇ ਭਾਈ ਬਰਿੰਦਰ ਸਿੰਘ ਮਸੀਤੀ  ਨੇ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਨੇਤਰਦਾਨੀ ਪਰਿਵਾਰ ਜੋ ਸਾਡੀ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਹੈਲਪਲਾਈਨ ਨੰ: 9478757875  ਤੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਤੇ ਨੇਤਰਦਾਨ ਕਰਨ ਵਾਲੇ ਡਾ ਜਸਵਿੰਦਰ ਸਿੰਘ ਦਾ ਸਰਕਾਰੀ ਹਸਪਤਾਲ ਟਾਂਡਾ ਵਿਖੇ ਅੱਖਾਂ ਦਾਨ ਕਰਨ ਲਈ ਜਸਵੀਰ ਸਿੰਘ ਰਾਜਾ ਤੇ ਭਾਈ ਵਰਿੰਦਰ ਸਿੰਘ ਮਸੀਤੀ ਨੇ ਨੇਤਰਦਾਨ ਐਸੋਸੀਏਸ਼ਨ ਵੱਲੋ ਭੇਜਿਆ ਗਿਆ ਸਰਟੀਫੀਕੇਟ ਭੇਂਟ ਕੀਤਾ।ਇਸ ਮੌਕੇ ਹੋਰਨਾ ਤੋ ਇਲਾਵਾ ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਤੇ ਸਮੂਹ ਟੀਮ ਹਾਜ਼ਰ ਸਨ।