ਚੋਰਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੰਧਾਲਾ ਸ਼ੇਖਾ ਨੂੰ ਬਣਾਇਆ ਨਿਸ਼ਾਨਾ ਕੀਤਾ ਕੀਮਤੀ ਸਾਮਾਨ ਚੋਰੀ

ਚੋਰਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੰਧਾਲਾ ਸ਼ੇਖਾ ਨੂੰ ਬਣਾਇਆ ਨਿਸ਼ਾਨਾ ਕੀਤਾ ਕੀਮਤੀ ਸਾਮਾਨ ਚੋਰੀ

ਚੋਰਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੰਧਾਲਾ ਸ਼ੇਖਾ ਨੂੰ  ਬਣਾਇਆ ਨਿਸ਼ਾਨਾ ਕੀਤਾ ਕੀਮਤੀ ਸਾਮਾਨ ਚੋਰੀ

ਅੱਡਾ ਸਰਾਂ (ਜਸਵੀਰ ਕਾਜਲ )-  ਚੋਰ ਬੇਖੌਫ ਹੁੰਦੇ ਜਾ ਰਹੇ ਨੇ ਤੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ।  ਇਥੋਂ ਤਕ ਕੇ ਚੋਰ ਛੋਟੇ ਬੱਚਿਆਂ ਦੇ ਸਕੂਲਾਂ ਨੂੰ ਵੀ ਨਹੀਂ ਬਖਸ਼ ਰਹੇ। ਸਰਕਾਰੀ ਐਲੀਮੈਂਟਰੀ ਸਕੂਲ ਕੰਧਾਲਾ ਸ਼ੇਖਾ ਵਿਚ ਬੀਤੀ ਅੈਤਵਾਰ ਰਾਤ ਨੂੰ  ਚੋਰੀ ਹੋਈ ਹੈ | ਅੱਜ ਸਵੇਰੇ ਸਕੂਲ ਪਹੁੰਚਣ ਤੇ ਚੋਰਾਂ ਵੱਲੋਂ ਕੀਤੇ ਨੁਕਸਾਨ ਨੂੰ  ਵੇਖਣ ਤੋਂ ਬਾਅਦ ਸਕੂਲ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ,ਜਸਵੀਰ ਸਿੰਘ,ਨਿਖਿਲ ਚੌਧਰੀ ਅਤੇ ਰਵੀ ਕੁਮਾਰ ਨੇ ਇਸ ਦੀ ਸੂਚਨਾ ਗ੍ਰਾਮ ਪੰਚਾਇਤ ਅਤੇ ਪੁਲਸ ਨਾਲ ਸਾਂਝੀ ਕੀਤੀ | ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਚੋਰ ਸਕੂਲ ਵਿੱਚੋ ਦੋ ਗੈਸ ਸਿਲੰਡਰ,ਬਰਤਨ,ਮਿੱਡ ਡੇ ਮੀਲ ਦਾ ਰਾਸ਼ਨ,ਲੋਹੇ  ਦਾ ਗਾਡਰ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ | ਪੁਲਸ ਨੇ ਸ਼ਕਾਇਤ ਦਰਜ ਕਰਕੇ ਇਸਦੀ ਜਾਂਚ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ  ਹੈ |