ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਬਰਸੀ ਸਮਾਗਮ ਸ਼ਰਧਾਪੂਰਵਕ ਸੰਪੰਨ

ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਬਰਸੀ ਸਮਾਗਮ ਸ਼ਰਧਾਪੂਰਵਕ ਸੰਪੰਨ

ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਰਤਨ ਦਰਬਾਰ ਅਤੇ ਬਰਸੀ ਸਮਾਗਮ ਸ਼ਰਧਾਪੂਰਵਕ ਸੰਪੰਨ
mart daar

ਅੱਡਾ  ਸਰਾਂ  ( ਜਸਵੀਰ ਕਾਜਲ)

ਕੁੱਲੀ ਬਾਬਾ ਖੁਸ਼ਦਿਲ ਪਿੰਡ ਦਰਿਆ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ  ਕੀਰਤਨ ਦਰਬਾਰ ਅਤੇ ਸੰਤ ਬਾਬਾ ਤਾਰਾ ਸਿੰਘ ਖੁਸ਼ਦਿਲ ਅਤੇ ਸੰਤ ਨਿਰਮਲ ਸਿੰਘ ਨਿਰਮਲੇ  ਬਰਸੀ ਸਮਾਗਮ ਸ਼ਰਧਾਪੂਰਵਕ ਹੋਇਆ ਸੰਪੰਨ  । ਸੰਤ ਬਾਬਾ ਮੱਖਣ ਸਿੰਘ ਨਿਰਮਲੇ ਦੀ ਦੇਖ ਰੇਖ ਵਿਚ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਰਤਨ ਦਰਬਾਰ 5 ਅਕਤੂਬਰ ਨੂੰ ਕਰਵਾਇਆ ਗਿਆ  । ਇਸ ਸਮਾਗਮ ਵਿੱਚ ਦੂਰ ਨੇੜੇ ਤੋਂ ਆਈਆਂ ਹੋਈਆਂ ਸੰਗਤਾਂ ਅਤੇ ਪਿੰਡ ਕੰਧਾਲਾ ਜੱਟਾਂ ,ਪਿੰਡ ਦਰੀਆ ,ਪਿੰਡ ਬਾਬਕ ਪਿੰਡ ਘੋੜੇਵਾਹ‍ਾ, ਦੀਆਂ ਸੰਗਤਾਂ ਨੇ  ਪਹੁੰਚ ਕਰ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ  ।


                  ਕੀਰਤਨ ਦਰਬਾਰ ਸਵੇਰੇ 9 ਵਜੇ ਆਰੰਭ ਕੀਤਾ ਗਿਆ ਜੋ ਸਾਰੀ ਰਾਤ ਚੱਲਦੇ ਹੋਏ ਅਗਲੀ ਸਵੇਰ  6 ਵਜੇ ਤੱਕ ਸਮਾਪਤ ਹੋਇਆ ।  ਇਸ ਦੌਰਾਨ ਕੀਰਤਨੀ ਜਥੇ ਭਾਈ ਦਵਿੰਦਰ ਸਿੰਘ ਜੀ ਬੋਤਲਾਂ ਵਾਲੇ ਭਾਈ ਬਾਜ਼ ਸਿੰਘ ਜੀ ਬੋਦਲਾਂ ਵਾਲੇ ਭਾਈ ਸਤਿੰਦਰ ਸਿੰਘ ਜੀ ਬੋਦਲਾਂ ਵਾਲੇ ਭਾਈ ਪਰਮਜੀਤ ਸਿੰਘ ਬੋਦਲਾਂ ਵਾਲੇ  ਸਰੂਪ ਸਿੰਘ ਜੀ ਬੋਦਲਾਂ ਵਾਲੇ  ,ਭਾਈ ਜਸਵਿੰਦਰ ਸਿੰਘ ਦੀ ਗੜਦੀਵਾਲਾ ਉਸਤਾਦ ਸ਼ਮਿੰਦਰਪਾਲ ਸਿੰਘ ਜੀ  ,ਤਬਲਾ ਵਾਦਕ ਉਸਤਾਦ ਕੁਲਵਿੰਦਰ ਸਿੰਘ ਜੀ ਅਕੈਡਮੀ ਫਤਿਹਪੁਰ ਭਾਈ ਗੁਰਮੁਖ ਸਿੰਘ ਜੀ ਅਤੇ ਭਾਈ ਰੇਸ਼ਮ ਸਿੰਘ ਦੀ ਕੰਧਾਲਾ ਜੱਟਾਂ ਭਾਈ ਗੁਰਪ੍ਰੀਤ ਸਿੰਘ ਦੀ ਕੰਧਾਲੇ ਵਾਲੇ  ,ਬੀਬੀ ਮਨਪ੍ਰੀਤ ਕੌਰ ਕੰਧਾਲਾ ਜੱਟਾਂ ਬੀਬੀ ਭੁਪਿੰਦਰ ਕੌਰ ਖ਼ਾਲਸਾ ਕੰਧਾਲਾ ਜੱਟਾਂ (ਨਾਮਧਾਰੀਆਂ ਰਮਦਾਸਪੁਰ ਵਾਲੇ ਗੁਰਦੁਆਰਾ ਬਾਬਾ  ) ,ਢਾਡੀ ਅਤੇ ਕਵੀਸ਼ਰੀ ਜਥੇ ਭਗਵੰਤ   ਸਿੰਘ ਕਵੀਸ਼ਰ, ਗੁਰਮੁਖ ਸਿੰਘ ਐਮ ਏ ਕਵੀਸ਼ਰ, ਜਰਨੈਲ ਸਿੰਘ ਨਿਰਧਾਰਕ ਢਾਡੀ ਜਥਾ ,ਕਸ਼ਮੀਰ ਸਿੰਘ ਕਾਦਰ ਢਾਡੀ ਜਥਾ 'ਜਤਿੰਦਰ ਸਿੰਘ ਨੂਰਪੁਰ ਚੱਠਾ  ,ਨੇ ਕੀਰਤਨੀ ਬਾਰਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋਡ਼ਿਆ  ਅਤੇ ਸਟੇਜ ਸੈਕਟਰੀ ਦੀ ਸੇਵਾ ਭਾਈ ਦਾਤਾਰ ਸਿੰਘ ਦਾਤਾ ਨੇ ਨਿਭਾਈ  ।
      ਇਸ ਮੌਕੇ ਸਰਪੰਚ ਦਮਨਦੀਪ ਸਿੰਘ ਬਿੱਲਾ ਪੰਚ ਪ੍ਰਭਜੋਤ ਸਿੰਘ ਮਲਕੀਤ ਸਿੰਘ ਸਤਵੰਤ ਸਿੰਘ ਗੁਰਬਖਸ਼ ਸਿੰਘ ਅਵਤਾਰ ਸਿੰਘ ਭੁਪਿੰਦਰ ਸਿੰਘ ਸੁੱਖਾ ਦਰੀਆ  ,ਸੋਨੀ ਪਹਿਲਵਾਨ ਇੰਦਰਜੀਤ ਸਿੰਘ ਲਾਡੀ ਜਗਜੀਤ ਸਿੰਘ ਖੜਕ ਸਿੰਘ ਅਮਰਜੀਤ ਸਿੰਘ ਜਸਪ੍ਰੀਤ ਨਰਵਾਲ ਅਨਿਲ ਮਹਿਤਾ ਸ਼ਰਨਜੋਤ ਸਿੰਘ ਜਸਵੀਰ ਲੱਕੀ  ,ਚਰਨਜੀਤ ਸਿੰਘ ਪੜ੍ਹਬੱਗਾ ,ਸਤਪਾਲ ਸਿੰਘ ਤੇਜੀ ਥਿਆੜਾ ਗੋਬਿੰਦ ਨਰਵਾਲ ਸ਼ੇਰ ਸਿੰਘ ਪਵਿੱਤਰ ਸਿੰਘ ਦਾਤਾਰ ਸਿੰਘ ਜੋਗਿੰਦਰ ਸਿੰਘ ,ਬਾਬਾ ਖੁਸ਼ਦਿਲ ਸਪੋਰਟਸ ਕਲੱਬ  ,ਬਾਬਾ ਬਿਸ਼ਨ ਸਿੰਘ ਗੱਤਕਾ ਅਖਾੜਾ  ,ਭਾਈ ਘਨ੍ਹੱਈਆ ਜੀ ਸੇਵਾ ਦਲ ਬਾਬਕ, ਨੌਜਵਾਨ ਸਭਾ ਘੋੜੇਬਾਹਾ ,ਬਾਬਾ ਬਿਸ਼ਨ ਸਿੰਘ ਜੀ ਸੇਵਾ ਸੋਸਾਇਟੀ ਕੰਧਾਲਾ ਜੱਟਾਂ ,ਸ੍ਰੀ ਗੁਰੂ ਰਵਿਦਾਸ ਸਭਾ ਕੰਧਾਲਾ ਜੱਟਾਂ  ਆਦਿ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਇਸ ਸਮਾਗਮ ਵਿੱਚ ਹਾਜ਼ਰੀ ਲੁਆਈ  ।