ਖੂਨਦਾਨ ਕਰਨਾਂ ਇਕ ਮਹਾਨ ਦਾਨ ਹੈ 

ਖੂਨਦਾਨ ਕਰਨਾਂ ਇਕ ਮਹਾਨ ਦਾਨ ਹੈ 

ਖੂਨਦਾਨ ਕਰਨਾਂ ਇਕ ਮਹਾਨ ਦਾਨ ਹੈ 
mart daar

ਖੂਨਦਾਨ ਕਰਨਾਂ ਇਕ ਮਹਾਨ ਦਾਨ ਹੈ 

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਅੱਜ ਮਿਤੀ 9 ਅਕਤੂਬਰ 2022 ਨੂੰ ਮਨੁੱਖਤਾ ਦੇ ਕਲਿਆਣ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਸਿੰਬਾ ਜਿੰਮ ਟਾਂਡਾ ਰੋਡ ਗੜ੍ਹਦੀਵਾਲਾ ਵਿਖੇ ਗੁਰੂ ਆਸਰਾ ਸੇਵਾ ਸੁਸਾਇਟੀ ਤੇ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਦੇ ਸਹਿਯੋਗ ਨਾਲ ਬਲੱਡ ਡੋਨਰ ਸੋਸਾਇਟੀ ਦਸੂਹਾ ਦੀ ਟੀਮ ਜਿਸ ਵਿਚ ਉਹ ਫਰਿਸ਼ਤੇ ਜੋ ਦਿਨ ਹੋਵੇ ਰਾਤ ਹੋਵੇ ਲੋੜਵੰਦਾਂ ਨੂੰ ਪੰਜਾਬ ਭਰ ਵਿਚ ਖੂਨ ਮੁਹੱਈਆ ਕਰਵਾਉਣ ਨੂੰ ਆਪਣਾ ਫਰਜ ਸਮਝਦੇ ਆਏ ਹਨ ਔਰ ਪਿਛਲੇ 25 ਸਾਲ ਤੋਂ ਇਨ੍ਹਾਂ ਦੀ ਮਿਹਨਤ ਸਦਕਾ ਕੋਈ ਵੀ ਖੂਨ ਦੀ ਲੋੜ ਪੈਣ ਤੇ ਖਾਲੀ ਨਹੀਂ ਮੁੜਿਆ ਵੱਲੋਂ ਹਾਜਰ ਸਨ ਪੁਸ਼ਪਿੰਦਰ ਜੀ, ਪ੍ਰੀਤ ਗੁਰੂ ਜੀ, ਸੰਨੀ ਬਾਜਵਾ ਜੀ ਅਤੇ ਜਸਪਾਲ ਸਿੰਘ ਮਸੀਤੀ ਜੀ ਦੇ ਨਾਲ ਆਈ ਰੰਗੀ ਰਾਮ ਬਲੱਡ ਬੈਂਕ ਟਾਂਡਾ ਦੀ ਟੀਮ ਜਿਸ ਵਿਚ ਪਰਮਿੰਦਰ ਸੋਨੀ, ਸਰਬਜੀਤ ਐਲ ਟੀ, ਅਮਰਜੀਤ ਕੌਰ, ਸਿਮਰਨ ਕੌਰ, ਹਰਦੀਪ ਸਿੰਘ, ਗੁਰਦੇਵ ਸਿੰਘ ਵੱਲੋਂ ਲਗਾਇਆ ਗਿਆ । 
ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਰੀਬਨ ਕੱਟ ਕੇ ਕੀਤਾ ਗਿਆ, ਉਨ੍ਹਾਂ ਨਾਲ ਬੰਟੀ ਕਰੀਰ, ਰਛਪਾਲ ਸਿੰਘ ਜੀ, ਮਿੰਟੂ ਰਾਣਾ ਜੀ ਆਦਿ ਹਾਜ਼ਰ ਸਨ ।
ਇਸ ਕੈਂਪ ਵਿੱਚ ਮਨਜੋਤ ਸਿੰਘ ਤਲਵੰਡੀ ਵੱਲੋਂ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਗਈ ਤੇ ਬਲੱਡ ਡੋਨੇਸ਼ਨ ਲਈ ਸੰਸਥਾ ਵੱਲੋਂ ਨੌਜਵਾਨਾਂ ਨੂੰ ਭੇਜਿਆ ਗਿਆ ।
ਸਿੰਬਾ ਜਿੰਮ ਦੇ ਮਾਲਕ ਭਰਤ ਭੁਸ਼ਨ ਜੀ ਤੇ ਵਨੀਤ ਕਿੰਧਰੀ ਜੀ ਜਿਨ੍ਹਾਂ ਨੇ ਨੌਜਵਾਨਾਂ ਨੂੰ ਸੇਹਤ ਤੇ ਕਸਰਤ ਨਾਲ ਤਾਂ ਜੋੜਿਆ ਹੈ ਹੀ ਨਾਲ ਬਲੱਡ ਡੋਨੇਟ ਕਰਨ ਲਈ ਹਰ ਵਾਰ ਦੇ ਕੈੰਪ ਵਾਂਗ ਇਸ ਵਾਰ ਵੀ ਵੱਧ ਤੋਂ ਵੱਧ ਹਿੱਸਾ ਪਵਾਇਆ, ਖੂਨਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦੀ ਡਾਇਟ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ।
ਮਨੁੱਖੀ ਜਿੰਦਗੀ ਨੂੰ ਬਚਾਉਣ ਲਈ ਹਰ 2 ਸੈਕਿੰਡ ਤੇ ਖ਼ੂਨ ਦੀ ਲੋੜ ਪੈਂਦੀ ਹੈ ਜੋ ਸਤਿਕਾਰਯੋਗ ਦਾਨੀ ਸੱਜਣਾਂ ਦੀ ਬਦੌਲਤ ਹੀ ਪੂਰੀ ਹੁੰਦੀ ਹੈ, ਜਿਸ ਫਲਸਫੇ ਨੂੰ ਸਮਰਪਿਤ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਡਾਕਟਰ ਅਜੇ ਥੰਮਣ, ਸਿਮਰਜੀਤ ਸਿੰਘ ਸਿੰਮੂ, ਹੇਮੰਤ ਗੁਪਤਾ ਹਨੀ, ਨੰਦ ਕੁਮਰਾ ਜੀ ਵੱਲੋਂ ਜੋ ਖੂਨਦਾਨੀਆਂ ਨੂੰ ਲਗਾਤਾਰ ਬਹੁਤ ਸਮੇਂ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂਕਿ ਨੌਜਵਾਨ ਵੱਧ ਤੋਂ ਵੱਧ ਖੂਨਦਾਨ ਕਰਨ, ਉਥੇ ਅੱਜ ਦੇ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਧੰਨਵਾਦ ਵੀ ਕੀਤਾ । 
#ਖੂਨਦਾਨ ਦੇ ਇਸ #ਮਹਾਕੁੰਭ ਵਿੱਚ ਜਿੱਥੇ ਨੌਜਵਾਨਾਂ ਵੱਲੋਂ ਵਧ ਚੜ੍ਹ ਕੇ ਹਿੱਸਾ ਪਾਇਆ ਗਿਆ ਉਥੇ ਇੱਕ ਦਰਜਨ ਤੋਂ ਵੱਧ ਮਹਿਲਾਵਾਂ ਵੱਲੋਂ ਖ਼ੂਨਦਾਨ ਕਰਕੇ ਇੱਕ ਮਿਸਾਲ ਕਾਇਮ ਕੀਤੀ ਗਈ, ਕੁੱਲ੍ਹ ਮਿਲਾ ਕੇ ਇਸ ਕੈਂਪ ਵਿੱਚ ਇਲਾਕੇ ਦੇ ਫਰਿਸ਼ਤੇਆਂ ਵੱਲੋਂ ਕਰੀਬ 62 ਯੂਨਿਟ ਬਲੱਡ ਡੋਨੇਟ ਕੀਤਾ ਗਿਆ, ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਵਰਮਾ, ਕਮਲਜੀਤ ਕਾਲਾ, ਨੀਰਜ ਸਰਪੰਚ, ਦਿਨੇਸ਼ ਕੁਮਰਾ, ਯੋਗੇਸ਼ ਸਪਰਾ, ਸੁੱਖਾ ਪੰਚ ਪੰਡੋਰੀ, ਭੂਸ਼ਨ, ਸੰਨੀ ਗੁਪਤਾ, ਹਰਜਿੰਦਰ ਪਟਵਾਰੀ, ਇੰਦਰਜੀਤ ਪੰਡੋਰੀ ਅਟਵਾਲ, ਗੁਰਿੰਦਰ ਟੋਨੀ, ਨਿਤਿਨ, ਗੌਰਵ ਸਰਪੰਚ, ਭਾਈ ਅਮ੍ਰਿਤਪਾਲ ਸਿੰਘ ਮਹਿਰੋਂ, ਰਾਜਾ ਬਰਾਂਡਾ, ਮਨਿੰਦਰ ਵਿਰਦੀ, ਦੀਪਕ ਸ਼ਰਮਾ ਅਰਗੋਵਾਲ, ਗੁਰਵਿੰਦਰ ਸਿੰਘ, ਮੋਹਿਤ ਕੁਮਾਰ ਆਦਿ ਹਾਜਰ ਸਨ ❗