ਗੜ੍ਹਦੀਵਾਲਾ ਪੁਲਿਸ ਵੱਲੋਂ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਗਿ੍ਫਤਾਰ

ਗੜ੍ਹਦੀਵਾਲਾ ਪੁਲਿਸ ਵੱਲੋਂ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਗਿ੍ਫਤਾਰ

ਗੜ੍ਹਦੀਵਾਲਾ ਪੁਲਿਸ ਵੱਲੋਂ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਗਿ੍ਫਤਾਰ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਜਿਲ੍ਹਾ ਹੁਸਿਆਰਪੁਰ ਦੇ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ ਦੇ ਦਿਸਾ ਨਿਰਦੇਸਾ ਅਨੁਸਾਰ ਨਸ਼ਿਆ ਦੀ ਰੋਕ ਥਾਮ ਲਈ ਚਲਾਈ ਗਈ ਮੁਹਿੰਮ ਸਬੰਧੀ ਪੀਪੀਐੱਸ ਡੀਐੱਸਪੀ ਕੁਲਵੰਤ ਸਿੰਘ ਸਬ- ਡਵੀਜ਼ਨ ਟਾਂਡਾ ਵੱਲੋਂ ਦਿੱਤੀਆਂ ਸਖਤ ਹਦਾਇਤਾਂ ਮੁਤਾਬਿਕ  ਥਾਣੇ ਦੇ ਮੁੱਖ ਅਫਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਦੀ ਨਿਗਰਾਨੀ ਹੇਠ ਪੁਲਿਸ ਟੀਮ ਵੱਲੋਂ ਇੱਕ ਵਿਅਕਤੀ ਨੂੰ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।ਇਸ ਸਬੰਧੀ  ਪੁਲਿਸ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਅਡੀਸ਼ਨਲ ਐਸ. ਐਚ.ਓ ਸਤਪਾਲ ਸਿੰਘ ਜਲੋਟਾ  ਸਮੇਤ ਪੁਲਿਸ ਪਾਰਟੀ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਸਪੈਸ਼ਲ ਮੁਹਿੰਮ ਤਹਿਤ ਬਰਾਏ ਗਸਤ ਤਲਾਸ਼ ਸ਼ੱਕੀ ਪੁਰਸਾ ਚੈਕਿੰਗ ਵਹੀਕਲਾਂ ਦੇ ਸਬੰਧ ਵਿੱਚ ਮੇਨ ਰੋਡ ਮੋੜ ਪਿੰਡ ਪੰਡੋਰੀ ਅਟਵਾਲ  ਮੌਜੂਦ  ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਪਿੰਡ ਪੰਡੋਰੀ ਅਟਵਾਲ ਦਾ ਸਾਬੀ ਜਿਸਦੇ ਨਸ਼ੇ ਦੇ ਸਮੱਗਲਰਾਂ ਨਾਲ ਸਬੰਧ ਹਨ ਤੇ ਇਲਾਕੇ ਅੰਦਰ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦਾ ਹੈ ਜੋ ਪਿੰਡ ਪੰਡੋਰੀ ਅਟਵਾਲ ਦੇ ਬਾਹਰ ਮਸਤੀਵਾਲ ਰੋਡ ਪਰ ਸਫੈਦਿਆਂ ਦੇ ਖੇਤਾਂ ਵਿੱਚ ਨਸ਼ੀਲੇ ਪਦਾਰਥ ਵੇਚ ਰਿਹਾ ਹੈ ਤੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ।ਜੇਕਰ ਮਸਤੀਵਾਲ ਰੋਡ ਪਰ ਰੇਡ ਕੀਤਾ ਜਾਵੇ ਤਾਂ ਸਾਬੀ ਪਾਸੋਂ ਨਸ਼ੀਲਾਂ ਪਦਾਰਥ ਬਰਾਮਦ ਹੋ ਸਕਦਾ ਹੈ।ਪੁਲਿਸ ਪਾਰਟੀ  ਵੱਲੋਂ ਮੁੱਖਬਰ ਦੀ ਇਤਲਾਹ ਤੇ ਤਰੁੰਤ ਕਰਵਾਈ ਕਰਦਿਆਂ ਪਿੰਡ ਪੰਡੋਰੀ ਅਟਵਾਲ ਵਿੱਚ ਦੀ ਮਸਤੀਵਾਲ ਰੋਡ ਤੇ ਰੇਡ ਕੀਤਾ ਤਾਂ ਸਫੈਦਿਆਂ ਦੇ ਖੇਤਾਂ ਵਿੱਚ ਖੜ੍ਹਾ ਲੜਕਾਂ ਸਾਹਮਣੇ ਪੁਲਿਸ ਪਾਰਟੀ ਨੂੰ ਦੇਖਕੇ ਘਬਰਾ ਕੇ ਯਕਦਮ ਖੇਤਾਂ ਵੱਲ ਨੂੰ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਵਲੋਂ ਉੱਕਤ ਨੌਜਵਾਨ ਨੂੰ ਕਾਬੂ ਕਰਕੇ ਉਸਦੀ ਪਹਿਚਾਣ ਪੁੱਛੀ ਤਾ ਉਸਨੇ ਆਪਣਾ ਨਾਮ ਨਵਦੀਪ ਸਿੰਘ ਉਰਫ਼ ਸਾਬੀ ਪੁੱਤਰ ਅਵਤਾਰ ਸਿੰਘ ਵਾਸੀ ਪੰਡੋਰੀ ਅਟਵਾਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸਿਆਰਪੁਰ ਵਜੋਂ ਦੱਸਿਆ। ਜਦੋਂ ਪੁਲਿਸ ਪਾਰਟੀ ਵਲੋਂ ਨਵਦੀਪ ਸਿੰਘ ਉਰਫ਼ ਸਾਬੀ ਦੀ ਤਲਾਸ਼ੀ ਲਈ ਤਾਂ ਉਸਦੇ ਪਹਿਨੇ ਹੋਏ ਲੋਅਰ ਪੰਜਾਮਾ ਰੰਗ ਸਲੇਟੀ ਦੀ ਸੱਜੀ ਜੇਬ ਵਿਚੋਂ ਪਲਾਸਟਿਕ ਦੇ ਮੋਮੀ ਲਿਫਾਫੇ ਨੂੰ ਖੋਲਕੇ ਚੈੱਕ ਕਰਨ ਤੇ 55 ਗ੍ਰਾਮ ਨਸ਼ੀਲਾਂ ਪਦਾਰਥ ਬਰਾਮਦ ਹੋਇਆ।ਪੁਲਿਸ ਵੱਲੋਂ ਨਵਦੀਪ ਸਿੰਘ ਸਾਬੀ ਪੁੱਤਰ ਅਵਤਾਰ ਸਿੰਘ ਵਾਸੀ ਪੰਡੋਰੀ ਅਟਵਾਲ ਨੂੰ 55 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਉਸਦੇ ਖਿਲਾਫ 22-61-85 ਐਨਡੀਪੀਐਸ ਐਕਟ ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।। ਇਸ ਮੌਕੇ ਥਾਣਾ ਮੁੱਖੀ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉੱਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਕਿਸ ਵਿਅਕਤੀ ਪਾਸੋ ਨਸ਼ਾ ਲਿਆਕੇ ਪੀ ਰਿਹਾ ਤੇ ਕਿਸਨੂੰ ਵੇਚ ਰਿਹਾ ਹੈ।ਇਨ੍ਹਾਂ ਸਾਰਿਆਂ ਨੂੰ ਤਸਦੀਕ ਕਰਕੇ ਉਨ੍ਹਾਂ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।