ਤਹਿਸੀਲ ਚ ਨੌਕਰੀ ਕਰਦੀ ਮਹਿਲਾ ਵਲੋਂ 4 ਲੱਖ ਦੀ ਰਿਸ਼ਵਤ - ਮਹਿਲਾ ਮੁਲਾਜ਼ਮ ਦੇ ਖਿਲਾਫ ਐਫਆਈਆਰ ਦਰਜ

ਤਹਿਸੀਲ ਚ ਨੌਕਰੀ ਕਰਦੀ ਮਹਿਲਾ ਵਲੋਂ 4 ਲੱਖ ਦੀ ਰਿਸ਼ਵਤ - ਮਹਿਲਾ ਮੁਲਾਜ਼ਮ ਦੇ ਖਿਲਾਫ ਐਫਆਈਆਰ ਦਰਜ

ਤਹਿਸੀਲ ਚ ਨੌਕਰੀ ਕਰਦੀ ਮਹਿਲਾ ਵਲੋਂ 4 ਲੱਖ ਦੀ ਰਿਸ਼ਵਤ - ਮਹਿਲਾ ਮੁਲਾਜ਼ਮ ਦੇ ਖਿਲਾਫ ਐਫਆਈਆਰ ਦਰਜ
mart daar

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ 'ਚ ਹੁਣ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜੇ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਸਖ਼ਤ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਐਂਟੀ ਕਰੱਪਸ਼ਨ ਐਕਸ਼ਨ ਲਾਈਨ 'ਤੇ ਸ਼ਿਕਾਇਤ ਮਿਲੀ ਹੈ, ਜਿਸ 'ਤੇ ਅਧਿਕਾਰੀਆਂ ਨੂੰ ਤੁਰੰਤ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਸਖ਼ਤ ਨਤੀਜੇ ਭੁਗਤਣੇ ਪੈਣਗੇ।

ਜਲੰਧਰ ਦੀ ਤਹਿਸੀਲਦਾਰ ਦਫਤਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ | ਤਹਿਸੀਲ ਚ ਨੌਕਰੀ ਕਰਦੀ ਮਹਿਲਾ ਵਲੋਂ 4 ਲੱਖ ਦੀ ਰਿਸ਼ਵਤ ਮੰਗਣ ਦਾ ਇਹ ਮਾਮਲਾ ਹੈ | ਇਕ ਨੌਕਰੀ ਨੂੰ ਲੈ ਕੇ ਮਾਮਲਾ ਸਾਹਮਣੇ ਆਉਂਦਾ ਹੈ  ਦੱਸਿਆ ਜਾ ਰਿਹਾ ਹੈ ਕਿ ਮਹਿਲਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਨੌਕਰੀ ਦਿਵਾਈ ਜਾਵੇਗੀ | ਉਨ੍ਹਾਂ ਮਾਮਲੇ ਦੀ ਜਾਂਚ ਹੁੰਦੀ ਹੈ ਤਾਂ ਮੁੱਢਲੀ ਜਾਂਚ ਦੇ ਵਿਚ ਇਹ ਸ਼ਿਕਾਇਤ ਠੀਕ ਪਾਈ ਜਾ ਰਹੀ ਹੈ | ਉਸ ਤੋਂ ਬਾਅਦ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਉਕਤ ਮਹਿਲਾ ਮੁਲਾਜ਼ਮ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ | ਵਿਜੀਲੈਂਸ ਜਦ ਤਹਿਕੀਕਾਤ ਲਈ ਮਹਿਲਾ ਕੋਲ ਪਹੁੰਚਦੀ ਹੈ ਤਾਂ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਤੇ ਜਦੋਂ ਜਾਂਚ ਕਰਵਾਈ ਜਾਂਦੀ ਹੈ ਤਾਂ ਉਦੋਂ ਇਹ ਸਾਹਮਣੇ ਆਉਂਦਾ ਹੈ ਕਿ ਮਹਿਲਾ ਕੁਝ ਮਹੀਨੇ ਦੀ ਗਰਭਵਤੀ ਵੀ ਹੈ | ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਵਾਰਡ ਦੇ ਵਿਚ ਸ਼ਿਫਟ ਕੀਤਾ ਗਿਆ ਹੈ | ਜਦੋਂ  ਉਸ ਦੀ ਹਾਲਤ ਸੁਧਰੇਗੀ ਤਾਂ ਉਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਵੱਲੋਂ ਆਪਣੀ ਜਾਂਚ ਸ਼ੁਰੂ ਕੀਤੀ ਜਾਵੇਗੀ | ਤੁਹਾਨੂੰ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ | ਪਚੱਨਵੇ ਜ਼ੀਰੋ ਇੱਕ ਦੋ ਸੌ ਦੋ ਸੌ ਏ ਨੰਬਰ ਜੋ ਹੈ ਉਹ ਜਾਰੀ ਕੀਤਾ | ਨਾਲ ਹੀ ਕਿਹਾ ਗਿਆ ਸੀ, ਅਗਰ ਤੁਹਾਡੇ ਤੇ ਕੋਈ ਵੀ ਰਿਸ਼ਵਤ ਮੰਗਦਾ ਹੈ ਜਾਂ ਫਿਰ ਆਪਣਾ ਕੰਮ ਕਰਵਾਉਣ ਦੇ ਲਈ ਕਮਿਸ਼ਨ ਮੰਗੀ ਜਾਂਦੀ ਹੈ ਤਾਂ ਤੁਸੀਂ ਆਡੀਓ ਵੀਡੀਓ ਬਣਾ ਕੇ ਇਸ ਨੰਬਰ ੳਤੇ ਭੇਜ ਸਕਦੇ ਹੋ |ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਗਈ | ਅਗਰ ਕੋਈ ਖਹਿਬਾਜ਼ੀ ਨੂੰ ਲੈ ਕੇ ਕਿਸੇ ਦੀ ਵੀਡੀਓ ਬਣਾ ਕੇ ਪੋਸਟ  ਕਰ ਦਿੰਦਾ ਹੈ , ਤਾਂ ਕਿਸੇ ਦੀ ਨਿੱਜੀ ਮੁਸ਼ਕਿਲਾਂ ਵਧ ਸਕਦੀਆਂ ਨੇ | ਇੱਥੇ ਅਗਰ ਕੋਈ ਝੂਠੀ ਵੀਡੀਓ ਬਣਾ ਕੇ ਕਿਸੇ ਦੀ ਪਾਉਂਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ