ਡੇਰਾ ਬਾਬਾ ਨਾਨਕ ਚ ਵੋਟਰ ਉਤਸ਼ਾਹ ਨਾਲ ਮਤਦਾਨ ਲਈ ਉਮੜੇ
ਡੇਰਾ ਬਾਬਾ ਨਾਨਕ ( dera baba nanak ) ਚ ਵੋਟਰ ਉਤਸ਼ਾਹ ਨਾਲ ਮਤਦਾਨ ਲਈ ਉਮੜੇ , ਵੋਟਰਾਂ ਨੇ ਪੰਜਾਬ ( Punjab election ) ਦੇ ਭਵਿੱਖ ਬਾਰੇ ਫੈਸਲਾ ਲਿਖਣਾ ਸ਼ੁਰੂ ਕੀਤਾ |
ਡੇਰਾ ਬਾਬਾ ਨਾਨਕ ਵਿਚ ਸਵੇਰੇ 8 ਵਜੇ ਤੋਂ ਹੀ ਵੋਟਰ ਭਾਰੀ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਮਤਦਾਨ ਕਰਨ ਲਈ ਪੁੱਜਣੇ ਸ਼ੁਰੂ ਹੋ ਗਏ ਹਨ l ਚੋਣ ਕਮਿਸ਼ਨ ਵਲੋਂ ਕੋਵਿਡ ਨਿਯਮਾਂ ਦੀ ਪਾਲਣਾ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ l
ਪੰਜਾਬ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 20 ਫਰਵਰੀ ਨੂੰ ਸਵੇਰੇ 8:00 ਵਜੇ ਸ਼ੁਰੂ ਹੋ ਗਿਆ। ਵੋਟਾਂ ਸ਼ਾਮ 6 ਵਜੇ ਤੱਕ ਪਾਈਆਂ ਜਾ ਸਕਦੀਆਂ ਹਨ। ਇਸ ਵਾਰ ਚੋਣਾਂ ਵਿਚ 117 ਹਲਕਿਆਂ ਵਿਚ 1304 ਉਮੀਦਵਾਰ ਮੈਦਾਨ ਵਿਚ ਹਨ ਜਿਹਨਾਂ ਦੀ ਕਿਸਮਤ ਦਾ ਫ਼ੈਸਲਾ 2.14 ਕਰੋੜ ਵੋਟਰਾਂ ਦੇ ਹੱਥ ਹੈ। ਚੋਣਾਂ ਵਿਚ ਕਾਂਗਰਸ, ਅਕਾਲੀ ਦਲ ਤੇ ਬਸਪਾ ਗਠਜੋੜ, ਆਮ ਆਦਮੀ ਪਾਰਟੀ, ਭਾਜਪਾ ਤੇ ਇਸਦੇ ਸਹਿਯੋਗੀ ਅਤੇ ਕਿਸਾਨ ਮੋਰਚੇ ਦੀ ਜਥੇਬੰਦੀ ਹਿੱਸਾ ਲੈ ਰਹੀਆਂ ਹਨ।ਕੁੱਲ 1304 ਉਮੀਦਵਾਰਾਂ ਵਿਚੋਂ 1209 ਮੇਲ, 93 ਫਿਮੇਲ ਅਤੇ 2 ਟਰਾਂਸਜੈਂਡਰ ਹਨ। 1304 ਵਿਚੋਂ 231 ਕੌਮੀ ਪਾਰਟੀਆਂ, 250 ਸਟੇਟ ਪਾਰਟੀਆਂ 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਤੇ 461 ਆਜ਼ਾਦ ਉਮੀਦਵਾਰ ਹਨ।