ਮੇਲਾ ਚੋਲਾ ਸਾਹਿਬ ਵਿਖੇ ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ।

ਮੇਲਾ ਚੋਲਾ ਸਾਹਿਬ ਵਿਖੇ ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ।

ਮੇਲਾ ਚੋਲਾ ਸਾਹਿਬ ਵਿਖੇ ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ।

ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋੜ ਮੇਲਾ ਚੋਲਾ ਸਾਹਿਬ ਵੇਖਣ ਗਏ ਪਿੰਡ ਹਰੂਵਾਲ ਦੇ ਨੌਜਵਾਨ ਰੁਪਿੰਦਰ ਸਿੰਘ ਪੁੱਤਰ ਬਲਬੀਰ ਸਿੰਘ 19 ਸਾਲਾਂ ਦੇ ਨੌਜਵਾਨ ਦਾ  ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਕਰਕੇ ਇਲਾਕੇ ਵਿੱਚ ਡਰ ਦਾ ਮਹੌਲ ਬਣ ਗਿਆ ਹੈ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮ੍ਰਿਤਕ ਨੌਜਵਾਨ ਰੁਪਿੰਦਰ ਸਿੰਘ ਦੇ ਭਰਾ ਵਿਸ਼ਾਲ ਤੇ ਸਾਭੀ ਨੇ ਦੱਸਿਆ ਕਿ ਉਹ ਆਪਣੇ ਭਰਾ ਸਮੇਤ ਮੇਲਾ ਵੇਖਣ ਗਿਆ ਹੋਇਆ ਸੀ  ਤਾਂ ਡੇਰਾ ਬਾਬਾ ਨਾਨਕ ਨਾਲ ਸਬੰਧਤ ਨੌਜਵਾਨਾਂ ਵੱਲੋਂ ਪੁਰਾਣੀ ਰੰਜਸ਼ ਦੇ ਚਲਦਿਆਂ ਉਸ ਦੇ ਭਰਾ ਰੁਪਿੰਦਰ ਸਿੰਘ ਤੇ  ਕਿਰਚਾ ਹਮਲਾ ਕਰ ਦਿੱਤਾ। ਏਸੇ ਦੌਰਾਨ ਉਸ ਦੇ ਭਰਾ ਵੀ  ਡਰ ਦੇ ਮਾਰੇ ਏਧਰ ਓਧਰ ਹੋ ਗਏ। ਪਰ ਜਦੋਂ ਉਹ ਹਿੰਮਤ ਕਰਕੇ  ਵਾਪਸ ਪਰਤੇ ਤਾਂ ਉਨ੍ਹਾਂ ਦਾ ਭਰਾ ਬਹੁਤ ਗੰਭੀਰ ਜਖਮੀ ਸੀ। ਉਨ੍ਹਾਂ ਦੱਸਿਆ ਕਿ ਉਹਨਾਂ ਆਪਣੇ ਭਰਾ ਨੂੰ ਕਲਾਨੌਰ ਹਸਪਤਾਲ ਦਾਖਲ ਕਰਵਾਇਆ , ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜੇ ਮ੍ਰਿਤਕ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਸਿਰਫ ਤਿੰਨ ਭਰਾ ਹੀ ਸਨ ਉਸਦੇ ਮਾਤਾ ਪਿਤਾ ਪਹਿਲਾਂ ਹੀ ਗੁਜਰ ਚੁੱਕੇ ਹਨ ਤੇ ਹੁਣ ਪਰਿਵਾਰ ਵਿੱਚ ਸਿਰਫ ਦੋ ਭਰਾ ਹੀ ਹਨ।  
ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲੀਸ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਮੈਡਮ ਦਿਲਪ੍ਰੀਤ ਕੌਰ ਵੀ ਮੌਕੇ ਤੇ ਪੁੱਜੇ। ਇਸ ਸਬੰਧੀ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਤੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਚਾਰ ਲੋਕਾਂ ਨੂੰ ਨਾਮਜਦ ਅਤੇ ਕੁਝ ਅਣਪਛਾਤਿਆਂ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਾਸ਼ ਨੂੰ ਕਬਜ਼ੇ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਹਾਲੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਤੇ ਮ੍ਰਿਤਕ ਦੇ ਘਰ ਵਾਲਿਆਂ ਪ੍ਰਸ਼ਾਸ਼ਨ ਕੋਲੋਂ ਸਖਤ ਕਾਰਵਾਈ ਤੇ ਇਨਸਾਫ ਦੀ ਮੰਗ ਕੀਤੀ ਹੈ।