ਮੱਕੀ ਦੀ ਫਸਲ ਤੇ ਐਮ ਐਸ ਪੀ ਦੀ ਮੰਗ, ਪਾਣੀ ਦੀ ਬਚਤ ਹੋਵਗੀ ਧਾਮੀ, ਗੁਰਦੀਪ ਸਿੰਘ
ਮੱਕੀ ਦੀ ਫਸਲ ਤੇ ਐਮ ਐਸ ਪੀ ਦੀ ਮੰਗ, ਪਾਣੀ ਦੀ ਬਚਤ ਹੋਵਗੀ ਧਾਮੀ, ਗੁਰਦੀਪ ਸਿੰਘ
ਅੱਡਾ ਸਰਾਂ ( ਜਸਵੀਰ ਕਾਜਲ ) ਅਜਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੇ ਕਿਸਾਨ ਆਗੂ ਉਕਾਰ ਸਿੰਘ ਧਾਮੀ, ਗੁਰਦੀਪ ਸਿੰਘ ਖੁਣ ਖੁਣ ਨੇ ਪ੍ਰੈਸ ਬਿਆਨ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਮੱਕੀ ਦੀ ਫਸਲ ਤੇ ਐਮ ਐਸ ਪੀ ਤਹਿ ਕਰੇ। ਇਸ ਤਰ੍ਹਾਂ ਕਰਨ ਨਾਲ ਜਿਥੇ ਪਾਣੀ ਦੀ ਬਚਤ ਹੋ ਸਕੇਗੀ, ਉਥੇ ਕਿਸਾਨ ਝੋਨੇ ਦੀ ਫਸਲ ਘਟਾਉਣ ਲਈ ਸੋਚਣਾ ਸ਼ੁਰੂ ਕਰਨਗੇ। ਉਥੇ ਫਸਲੀ ਵਭਿੰਨਤਾ ਵਲ ਵੀ ਇਕ ਕਦਮ ਹੋਵੇਗਾ। ਸਰਕਾਰ ਮੱਕੀ ਤੇ ਅੈਮ ਐਸ ਪੀ ਲਾਗੂ ਕਰੇ ਇਸ ਸਮੇਂ ਮੁਖ ਬੁਲਾਰੇ ਉਕਾਰ ਸਿੰਘ ਧਾਮੀ, ਨੇ ਕਿਹਾ ਕਿ ਜੱਥੇਬੰਦੀ ਡਿਪਟੀ ਕਮਿਸਨਰ ਹੁਸ਼ਿਆਰਪੁਰ ਨੂੰ ਤੇ ਨਾਲ ਹੀ ਖੇਤੀ ਬਾੜੀ ਅਫਸਰ ਨੂੰ ਮਿਲ ਕੇ ਆਪਣੇ ਵਿਚਾਰ ਦੇਵੇਗੀ।