ਸੜਕ ਹਾਦਸੇ ਵਿੱਚ ਬਜ਼ੁਰਗ ਦੀ ਹੋਈ ਮੌਤ"ਇਕ ਗੰਭੀਰ ਜ਼ਖ਼ਮੀ'
ਸੜਕ ਹਾਦਸੇ ਵਿੱਚ ਪਿੰਡ ਮਨਸੂਰਪੁਰ ਦੇ ਬਜ਼ੁਰਗ ਦੀ ਹੋਈ ਮੌਤ"ਇਕ ਗੰਭੀਰ ਜ਼ਖ਼ਮੀ'

ਅੱਡਾ ਸਰਾਂ ਜਸਵੀਰ ਕਾਜਲ
ਅਜ ਦਸੁਹਾ ਤੋਂ ਪਠਾਨਕੋਟ ਰੋਡ ਤੇ ਹੋਟਲ ਕਿੰਗ ਵਿਰਾਟ ਨਜਦੀਕ ਢਾਭੇ ਦੇ ਸਾਹਮਣੇ ਟਰੱਕ ਅਤੇ ਸਕੁਟਰੀ ਦੇ ਵਿੱਚ ਹੋਏ ਸੜਕ ਹਾਦਸੇ ਦੋਰਾਨ ਬਜੁਰਗ ਪਿਆਰਾ ਸਿੰਘ ਵਾਸੀ ਪਿੰਡ ਮਨਸੂਰ ਪੁਰ ਦੀ ਮੌਕੇ ਤੇ ਮੌਤ ਹੋਣ
ਅਤੇ ਸੁਰਤ ਸਿੰਘ ਵਾਸੀ ਮਨਸੂਰ ਪੁਰ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਹੋਇਆ ਜਦ ਇਹ ਦੋਵੇਂ ਬਜੁਰਗ ਆਪਣੀ ਹਿਰੋ ਸਕੁਟਰੀ ਤੇ ਸਵਾਰ ਹੋ ਕੇ ਮੁਕੇਰੀਆਂ ਵਲ ਨੂੰ ਜਾ ਰਹੇ ਸੀ, ਜਸਨੁੰ ਪਿਛਿਓਂ ਆ ਰਹੇ ਟਰੱਕ ਦੀ ਫੇਟ ਲਘਣ ਕਾਰਨ ਬਜੁਰਗ ਪਿਆਰਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਦਸੂਹਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਖਮੀ ਬਜੁਰਗ ਸੂਰਤ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਪਹੁਚਾਉਣ ਉਪਰੰਤ ਮਿਰਤਕ ਬਜੁਰਗ ਪਿਆਰਾ ਸਿੰਘ ਦੀ ਲਾਸ਼ ਨੂੰ ਵੋ ਮੌਰਚਰੀ ਰਖਵਾ ਦਿੱਤਾ ਹੈ | ਉਪਰੰਤ ਡਰਾਈਵਰ ਅਤੇ ਟਰੱਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |