ਬਟਾਲਾ ਦੇ ਡੀਪੂ ਹੋਲਡਰ ਦੇ ਘਟ ਕਣਕ ਦੇਣ ਤੇ, ਆਮ ਆਦਮੀ ਪਾਰਟੀ ਦੇ ਵਰਕਰਾਂ ਕੱਢੇ ਕੜੱਲ
ਬਟਾਲਾ ਦੇ ਡੀਪੂ ਹੋਲਡਰ ਦੇ ਘਟ ਕਣਕ ਦੇਣ ਤੇ, ਆਮ ਆਦਮੀ ਪਾਰਟੀ ਦੇ ਵਰਕਰਾਂ ਕੱਢੇ ਕੜੱਲ
                                ਸਰਕਾਰ ਵਲੋਂ ਦਿੱਤੀ ਜਾ ਰਹੀ 2 ਰੁਪਏ ਜਾਂ ਫ੍ਰੀ ਵਾਲੀ ਕਣਕ ਦੇ ਘਪਲੇ ਦੇ ਅਕਸਰ ਮਾਮਲੇ ਸਾਮਣੇ ਆਉਂਦੇ ਰਹਿੰਦੇ ਹਨ ਤਾਜ਼ਾ ਮਾਮਲਾ ਬਟਾਲਾ ਦੇ ਬੈਂਕ ਕਲੋਨੀ ਤੋਂ ਸਾਮਣੇ ਆਇਆ ਜਿਥੇ ਗਗਨ ਜੋਸ਼ੀ ਡੀਪੂ ਹੋਲ੍ਡਰ ਵਲੋਂ ਗਰੀਬਾਂ ਨੂੰ ਘੱਟ ਕਣਕ ਦਿੱਤੀ ਜਾ ਰਹੀ ਸੀ ਅਤੇ ਉਹ ਵੀ ਮਿੱਟੀ ਦੇ ਨਾਲ ਭਰੀ ਹੋਈ ਸ਼ਾਇਦ ਅਜੇਹੀ ਕਣਕ ਜਾਨਵਰ ਵੀ ਖਾਣੀ ਪਸੰਦ ਨਾ ਕਰਨ ਜੋ ਗਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਵਰਕਰ ਪੁਹੰਚਦੇ ਹਨ ਅਤੇ ਡੀਪੂ ਹੋਲ੍ਡਰ ਨੂੰ ਝਾੜਦੇ ਹਨ ਜਿਸ ਤੋਂ ਬਾਅਦ ਡੀਪੂ ਹੋਲ੍ਡਰ ਵਲੋਂ ਕਣਕ ਪੂਰੀ ਦੇਣੀ ਸ਼ੁਰੂ ਕੀਤੀ ਜਾਂਦੀ ਹੈ। ਪਰ ਏਥੇ ਸਵਾਲ ਇਹ ਹੈ ਕਿ ਜੇਕਰ ਕਿਸੇ ਡੀਪੂ ਉੱਤੇ ਇਸ ਤਰਾਂ ਦੀ ਝਾੜ ਝੰਬ ਨਹੀਂ ਹੁੰਦੀ ਤਾਂ ਲੋਕਾਂ ਨੂੰ ਕਣਕ ਪੂਰੀ ਮਿਲੇਗੀ ਜਾਂ ਨਹੀਂ। ਇਹ ਵੀ ਸਵਾਲ ਉੱਠਦਾ ਹੈ ਕੇ ਕਿ ਇਹ ਅਫਸਰਾਂ ਦੀ ਮਿਲੀਭੁਗਤ ਨਾਲ ਡੀਪੂ ਹੋਲਡਰ ਇਸ ਘਪਲੇ ਨੂੰ ਅੰਜਾਮ ਦੇ ਰਿਹਾ ਹੈ। ਇਹ ਜਾਂਚ ਦਾ ਵਿਸ਼ਾ ਜਰੂਰ ਹੈ। ਆਲ 2 ਨਿਊਜ਼ ਚੈਨਲ ਤੋਂ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਰਿਪੋਰਟ
                        


                    
                
                    
                
                    
                
                    
                
                    
                
                    
                
                    
                






        
        
        
        
        
        
        
        
        
        