ਡੇਰਾ ਬਾਬਾ ਨਾਨਕ ਪੁਲੀਸ ਵੱਲੋਂ 9 ਗ੍ਰਾਮ ਹੈਰੋਇਨ ਸਮੇਤ ਇੱਕ ਚਲਦੀ ਭੱਠੀ ਤੇ 1500 ਐਮ ਐਲ ਲਾਹਣ ਬਰਾਮਦ
ਡੀਐਸਪੀ ਡੇਰਾ ਬਾਬਾ ਨਾਨਕ ਸਰਬਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ
ਡੇਰਾ ਬਾਬਾ ਨਾਨਕ 30 ਅਗਸਤ( ਜਤਿੰਦਰ ਕੁਮਾਰ ) ਪੁਲੀਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਪੁਲਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ 9 ਗ੍ਰਾਮ ਹੈਰੋਇਨ, ਇੱਕ ਸ਼ਰਾਬ ਦੀ ਚਲਦੀ ਭੱਠੀ ਸਮੇਤ 1500 ਐਮਐਲ ਲਾਹਣ ਫੜਨ ਦਾ ਦਾਅਵਾ ਕੀਤਾ ਗਿਆ ਹੈ ।
ਇਸ ਸਬੰਧੀ ਡੀਐਸਪੀ ਡੇਰਾ ਬਾਬਾ ਨਾਨਕ ਸਰਬਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਿਹਗਡ਼੍ਹ ਚੂੜੀਆਂ ਰੋਡ ਬਾਈਪਾਸ ਤੇ ਏਐਸਆਈ ਸੁਖਵਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਨਾਕਾ ਲਗਾਇਆ ਗਿਆ ਸੀ । ਉਸ ਮੌਕੇ ਫਤਹਿਗਡ਼੍ਹ ਰੋਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਤਾਂ ਪੁਲਿਸ ਵੱਲੋ ਉਸ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ , ਉਸ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲੀਸ ਵੱਲੋਂ ਉਸ ਦੀ ਸ਼ਨਾਖਤ ਹਰਪ੍ਰੀਤ ਸਿੰਘ ਹੈਪੀ ਪੁੱਤਰ ਕੁਲਵਿੰਦਰ ਸਿੰਘ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ । ਪੁਲਸ ਵੱਲੋਂ ਥਾਣਾ ਡੇਰਾ ਬਾਬਾ ਨਾਨਕ ਵਿਖੇ ਐੱਨਡੀਪੀਐੱਸ ਅਧੀਨ ਧਾਰਾ 21. 61, 85 ਮਿਤੀ 29 ਅਗਸਤ ਦਰਜ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਦੁਜੇ ਪਾਸੇ ਪਿੰਡ ਤਲਵੰਡੀ ਰਾਮਾ ਦੇ ਰਹਿਣ ਵਾਲੇ ਮਹਿੰਦਰ ਮਸੀਹ ਪੁੱਤਰ ਮਨਜੀਤ ਮਸੀਹ ਦੇ ਘਰ ਛਾਪਾ ਮਾਰਕੇ ਏਐਸਆਈ ਬਲਵਿੰਦਰ ਸਿੰਘ ਚੌਕੀ ਇੰਚਾਰਜ ਮਾਲੇਵਾਲ ਵੱਲੋਂ ਇੱਕ ਚਲਦੀ ਸ਼ਰਾਬ ਦੀ ਭੱਠੀ ਸਮੇਤ 1500 ਐਮਐਲ ਲਾਹਣ ਬਰਾਮਦ ਕੀਤੀ ਹੈ । ਉਨ੍ਹਾਂ ਦੱਸਿਆ ਕਿ ਮਹਿੰਦਰ ਮਸੀਹ ਖਿਲਾਫ ਡੇਰਾ ਬਾਬਾ ਨਾਨਕ ਪੁਲਸ ਵੱਲੋਂ ਐਕਸਾਈਜ਼ ਐਕਟ ਧਾਰਾ 61, 1, 14 ਅਧੀਨ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ , all 2 ਨਿਊਜ਼ , ਡੇਰਾ ਬਾਬਾ ਨਾਨਕ।