ਅੱਡਾ ਸਰਾਂ ਪੁਲਿਸ ਵੱਲੋਂ ਮੋਟਰ ਗੱਡੀਆਂ ਵਾਹਨਾਂ ਦੀ ਕੀਤੀ ਗਈ ਚੈਕਿੰਗ

ਅੱਡਾ ਸਰਾਂ  ਪੁਲਿਸ ਵੱਲੋਂ  ਮੋਟਰ ਗੱਡੀਆਂ ਵਾਹਨਾਂ ਦੀ ਕੀਤੀ ਗਈ ਚੈਕਿੰਗ

ਅੱਡਾ ਸਰਾਂ  (ਜਸਵੀਰ ਕਾਜਲ) ਹੁਸ਼ਿਆਰਪੁਰ ਦੀ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਾਂਡਾ ਡੀਐੱਸਪੀ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਉਂਕਾਰ  ਸਿੰਘ ਬਰਾਡ਼ ਦੇ ਹੁਕਮਾਂ ਤਹਿਤ ਅੱਡਾ ਸਰ੍ਹਾਂ ਵਿਖੇ ਚੌਂਕੀ ਇੰਚਾਰਜ ASI  ਰਾਜੇਸ਼ ਕੁਮਾਰ ਵੱਲੋਂ ਨਾਕਾਬੰਦੀ ਕਰ ਕੇ ਮੋਟਰ ਗੱਡੀਆਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ  ਚਲਾਨ ਕੱਟੇ ਗਏ । ਉਨ੍ਹਾਂ ਨੇ ਦੱਸਿਆ ਕਿ ਇਹ ਚੈਕਿੰਗ  ਦੀ ਸ਼ਰਾਰਤੀ ਅਨਸਰਾਂ  , ਚੋਰਾਂ, ਡਕੈਤੀਆਂ ,ਲੁੱਟਾਂ ਖੋਹਾਂ ਤੇ ਨਸ਼ੇ ਦੇ ਸੌਦਾਗਰਾਂ ਨੂੰ  ਠੱਲ੍ਹ ਪਾਉਣ ਲਈ ਕੀਤੀ ਗਈ ਹੈ  ।ਇਸ ਦੌਰਾਨ ਹਾਈਵੇ ਤੇ ਆ ਰਹੇ ਬਹੁਤ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜ਼ਰੂਰੀ ਕਾਗਜ਼ਾਤ ਨਾ ਹੋਣ ਤੇ ਚਲਾਨ ਕੱਟੇ ਗਏ  ।ਇਸ ਮੌਕੇ ਏ ਐੱਸ ਆਈ ਗੁਰਮੀਤ ਸਿੰਘ ,ਏਐੱਸਆਈ ਮਹਿੰਦਰ ਸਿੰਘ  ,ਸੁਰਜੀਤ ਸਿੰਘ ਅਤੇ ਰਾਣਾ ਸਿੰਘ ਆਦਿ ਹਾਜ਼ਰ ਸਨ