ਡਾ ਅੰਬੇਦਕਰ ਦੇ ਜਨਮਦਿਨ ਮੌਕੇ ਲਾਇਬਰੇਰੀ ਦਾ ਉਦਘਾਟਨ ਹੋਵੇਗਾ - ਡਾ ਬੀ ਆਰ ਅੰਬੇਦਕਰ ਯੂਥ ਕਲੱਬ ਕੰਧਾਲਾ ਜੱਟਾਂ

ਡਾ ਬੀ ਆਰ ਅੰਬੇਦਕਰ ਯੂਥ ਕਲੱਬ ਕੰਧਾਲਾ ਜੱਟਾਂ ਦੀ ਇਕ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਲੱਕੀ ਅਤੇ ਸਰਪ੍ਰਸਤ ਡਾ ਚਰਨਜੀਤ ਸਿੰਘ ਪੜ੍ਹਬੱਗਾ ਦੀ ਅਗਵਾਈ ਵਿਚ ਹੋਈ।

ਡਾ ਅੰਬੇਦਕਰ ਦੇ ਜਨਮਦਿਨ ਮੌਕੇ ਲਾਇਬਰੇਰੀ ਦਾ ਉਦਘਾਟਨ ਹੋਵੇਗਾ - ਡਾ ਬੀ ਆਰ ਅੰਬੇਦਕਰ ਯੂਥ ਕਲੱਬ ਕੰਧਾਲਾ ਜੱਟਾਂ

ਅੱਡਾ ਸਰਾਂ ਜਸਬੀਰ ਕਾਜਲ  - ਡਾ ਬੀ ਆਰ ਅੰਬੇਦਕਰ ਯੂਥ ਕਲੱਬ ਕੰਧਾਲਾ ਜੱਟਾਂ ਦੀ ਇਕ ਮੀਟਿੰਗ ਪ੍ਰਧਾਨ ਜਸਵੀਰ ਸਿੰਘ ਲੱਕੀ ਅਤੇ ਸਰਪ੍ਰਸਤ ਡਾ ਚਰਨਜੀਤ ਸਿੰਘ ਪੜ੍ਹਬੱਗਾ ਦੀ ਅਗਵਾਈ ਵਿਚ ਹੋਈ।  

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਵੀਰ ਸਿੰਘ ਲੱਕੀ ਨੇ ਦੱਸਿਆ ਕਿ  ਕਲੱਬ ਵੱਲੋਂ ਪਿੰਡ ਕੰਧਾਲਾ ਜੱਟਾਂ ਵਿਚ 17 ਅਪ੍ਰੈਲ ਨੂੰ ਡਾ ਬੀ ਆਰ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਵੇਗਾ  ਅਤੇ ਨਾਲ ਹੀ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਸ਼ਹੀਦ ਦੌਲਤ ਸਿੰਘ,  ਡਾ ਅੰਬੇਦਕਰ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਹ ਸਾਰਾ ਸਮਾਗਮ ਕਲੱਬ , ਪਿੰਡ ਵਾਸੀਆਂ ਅਤੇ ਐੱਨ ਆਰ ਆਈ ਵੀਰਾਂ ਦੇ  ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਉਦਘਾਟਨ ਚ ਪਹੁੰਚਣ ਅਤੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ |  ਇਸ ਮੌਕੇ ਅਮਰਜੀਤ ਸਿੰਘ ਹੀਰ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ ਬਿੰਦੀ, ਲਵਪ੍ਰੀਤ ਸਿੰਘ, ਗਗਨਦੀਪ ਸਿੰਘ, ਉਂਕਾਰ ਸਿੰਘ, ਹਰਪ੍ਰੀਤ ਹੈਪੀ, ਸੁਖਜੀਤ ਸਿੰਘ ,ਚਮਨਪ੍ਰੀਤ ਸਿੰਘ, ਜਤਿੰਦਰ ਗੋਰੀ ,  ਚੇਤਨਵੀਰ ਸਿੰਘ, ਤੁਸ਼ਾਰਜੀਤ   ਸਿੰਘ   ਆਦਿ ਵੀ ਹਾਜ਼ਰ ਸਨ  |