ਸੋਸਾਇਟੀਆ ਦੇ ਆਗੂਆਂ ਵਲੋਂ, ਵਿਧਾਇਕ ਡਾਂ ਰਵਜੋਤ ਸਿੰਘ ਨੂੰ ਦਿੱਤਾ ਮੰਗ ਪੱਤਰ

ਭਾਈ ਘਨਈਆ ਜੀ ਮਿਸ਼ਨ(ਰਜਿ) ਦਿਲਬਰ ਯੂਥ ਅਤੇ ਸਾਹਿਤਿਕ ਮੰਚ(ਰਜਿ) ਭਾਈ ਘਨਈਆ ਸੇਵਾ ਸੁਸਾਇਟੀ ਹਰਿਆਣਾ ਦੇ ਆਗੂਆ ਨੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ ਰਵਜੋਤ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨੁੰ ਇਕ ਮੰਗ ਪੱਤਰ ਦਿੱਤਾ।

ਸੋਸਾਇਟੀਆ ਦੇ ਆਗੂਆਂ ਵਲੋਂ, ਵਿਧਾਇਕ ਡਾਂ ਰਵਜੋਤ  ਸਿੰਘ  ਨੂੰ ਦਿੱਤਾ ਮੰਗ ਪੱਤਰ
mart daar

  ਅੱਡਾ ਸਰਾਂ( ਜਸਵੀਰ ਕਾਜਲ) ਭਾਈ  ਘਨਈਆ ਜੀ ਮਿਸ਼ਨ(ਰਜਿ) ਦਿਲਬਰ ਯੂਥ ਅਤੇ ਸਾਹਿਤਿਕ ਮੰਚ(ਰਜਿ)  ਭਾਈ ਘਨਈਆ ਸੇਵਾ ਸੁਸਾਇਟੀ ਹਰਿਆਣਾ ਦੇ ਆਗੂਆ ਨੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ ਰਵਜੋਤ ਸਿੰਘ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਨੁੰ ਇਕ ਮੰਗ ਪੱਤਰ ਦਿੱਤਾ। ਸ਼੍ਰੀ ਬਹਾਦਰ ਸਿੰਘ ਸਨੇਤ , ਉਕਾਰ ਸਿੰਘ ਧਾਮੀ, ਜਸਵੀਰ ਸਿੰਘ, ਬਲਵੀਰ ਸਿੰਘ, ਹਰਜੀਤ ਸਿੰਘ, ਸ਼ਾਮਲ ਸਨ। ਉਕਰ ਸਿੰਘ ਧਾਮੀ ਨੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਸੜਕੀ ਦੁਰਘਟਨਾ ਸਮੇਂ ਜਖਮੀ ਲੋਕਾਂ ਨੂੰ ਬਚਾਉਣ ਵਾਲੇ ਨੂੰ ਫਰਿਸ਼ਤੇ ਦਿਲੀ ਦੀ ਤਹਿਤ ਸਕੀਮ ਬਣਾਈ ਸੀ। ਉਸੇ ਤਰ੍ਹਾਂ ਦੀ ਸਕੀਮ ਫਰਿਸ਼ਤੇ ਪੰਜਾਬ ਵਿੱਚ ਸ਼ੁਰੂ ਕਰਨ ਦੀ ਬੇਨਤੀ ਕੀਤੀ। ਡਾ ਰਵਜੋਤ ਨੇ ਇਸ ਮੰਗ ਪੱਤਰ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।