ਕੰਧਾਲਾ ਜੱਟਾਂ ਵਿਖੇ ਸੰਤ ਬਾਬਾ ਮਹਿੰਦਰ ਦਾਸ ਦੀ ਬਰਸੀ ਮਨਾਈ ਗਈ

ਕੰਧਾਲਾ ਜੱਟਾਂ ਵਿਖੇ ਸੰਤ ਬਾਬਾ ਮਹਿੰਦਰ ਦਾਸ ਦੀ ਬਰਸੀ ਮਨਾਈ ਗਈ

ਕੰਧਾਲਾ ਜੱਟਾਂ ਵਿਖੇ ਸੰਤ ਬਾਬਾ ਮਹਿੰਦਰ ਦਾਸ ਦੀ ਬਰਸੀ ਮਨਾਈ ਗਈ

ਅੱਡਾ  ਸਰਾਂ (ਜਸਵੀਰ ਕਾਜਲ)
ਪਿੰਡ ਕੰਧਾਲਾ ਜੱਟਾਂ ਵਿਖੇ ਸਥਿਤ ਸੰਤ ਬਾਬਾ ਨਰੈਣ ਦਾਸ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਭਜਨ ਦਾਸ ਜੀ ਦੀ ਰਹਿਨੁਮਾਈ ਹੇਠ ਸੰਤ ਬਾਬਾ ਮਹਿੰਦਰ ਦਾਸ ਜੀ ਦੀ ਦੂਸਰੀ ਬਰਸੀ ਮਨਾਈ ਗਈ।  ਇਸ ਮੌਕੇ ਨਿਸ਼ਾਨ ਸਾਹਿਬ ਚਾੜ੍ਹਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ । ਭੋਗ ਉਪਰੰਤ ਨਗਰ ਦਾ ਕੀਰਤਨੀ ਜੱਥਾ ਬੀਬੀ ਜਸਪ੍ਰੀਤ ਕੌਰ ਨੇ ਅਤੇ ਭਾਈ ਜਸਵਿੰਦਰ  ਸਿੰਘ ਟਾਂਡੇ ਵਾਲਿਆਂ ਨੇ ਕੀਰਤਨ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। 
ਇਸ ਮੌਕੇ  ਸਰਪੰਚ ਜੋਗਿੰਦਰ ਸਿੰਘ  ਹੀਰ,  ਸਰਬਜੀਤ ਸਾਬੀ ਹੀਰ,ਧਰਮ ਸਿੰਘ ,ਕਲਦੀਪ ਸਿੰਘ ਕਰਤਾਰਪੁਰ, ਮੰਗੂ ਰਾਮ ਫਰੀਦਪੁਰ,ਗੁਰਦੇਵ ਸਿੰਘ ,ਸਤਪਾਲ ਸਿੰਘ , ਲਖਵੀਰ ਸਿੰਘ ,ਜਸਵੀਰ ਸਿੰਘ  ਕਾਜਲ ਪ੍ਰੈਸ ਅਡੀਟਰ,ਚਾਨਣ ਸਿੰਘ ,ਤਰਸੇਮ ਸਿੰਘ ,ਵਿਕਰਮਜੀਤ, ਸਿੰਘ ,   ਕਾਕਾ, ਪਰਮਜੀਤ ਕੌਰ,ਲਖਵਿੰਦਰ ਕੌਰ, ਨਰੰਜਨ ਕੌਰ, ਤੋ ਇਲਾਵਾ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ।