ਅਮਰੀਕ ਸਿੰਘ ਠੇਠਰਕੇ ਤੇ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ਚ ਸ਼ਾਮਿਲ
ਡੇਰਾ ਬਾਬਾ ਨਾਨਕ ਚ ਲੱਗੀ ਅਕਾਲੀ ਦਲ ਨੂੰ ਵੱਡੀ ਢਾਹ ਅਮਰੀਕ ਸਿੰਘ ਠੇਠਰਕੇ ਤੇ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ਚ ਸ਼ਾਮਿਲ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਸਵਾਗਤ
ਡੇਰਾ ਬਾਬਾ ਨਾਨਕ ਦੇ ਨਜਦੀਕ ਪੈਂਦੇ ਪਿੰਡ ਠੇਠਰਕੇ ਦੇ ਸਾਬਕਾ ਸਰਪੰਚ ਤੇ ਅਕਾਲੀ ਦਲ ਵਲੋਂ ਇੱਕ ਵੱਡਾ ਸਿਆਸੀ ਦਬਦਬਾ ਰੱਖਣ ਵਾਲੇ ਇਲਾਕੇ ਦੇ ਮੋਹਤਬਰ ਅਮਰੀਕ ਸਿੰਘ ਠੇਠਰਕੇ, ਗੁਰਦੀਪ ਸਿੰਘ ਰੰਧਾਵਾ ਦੀ ਅਗੁਆਈ ਚ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ। ਇਸ ਨਾਲ ਜਿਥੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਓਥੇ ਹੀ ਆਮ ਆਦਮੀ ਪਾਰਟੀ ਨੂੰ ਇਲਾਕੇ ਚ ਇਕ ਵੱਡਾ ਬਲ ਮਿਲਿਆ ਹੈ। ਗੁਰਦੀਪ ਸਿੰਘ ਰੰਧਾਵਾ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਸੱਚੀ ਸੂਚੀ ਪਾਰਟੀ ਹੈ ਤੇ ਇਸ ਪਰਿਵਾਰ ਦਾ ਜੋ ਵੀ ਹਿਸਾ ਬਣਦਾ ਹੈ ਉਸ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਂਦਾ ਹੈ।
ਜਥੇਦਾਰ ਅਮਰੀਕ ਸਿੰਘ, ਦੀਦਾਰ ਸਿੰਘ, ਵਸਣ ਸਿੰਘ , ਪ੍ਰੇਮ ਸਿੰਘ, ਕਸ਼ਮੀਰ ਸਿੰਘ,ਸਵਰਨ ਸਿੰਘ, ਗੁਰਨਾਮ ਸਿੰਘ, ਪ੍ਰਗਟ ਸਿੰਘ, ਹਰਪਾਲ ਸਿੰਘ, ਨਰਵੇਂਨ ਸਿੰਘ, ਤਾਰਨ ਜੋਤ ਸਿੰਘ ਤੇ ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦਾ ਹਿਸਾ ਬਣੇ। ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਾਲ ਦੀ ਵਿਸ਼ੇਸ਼ ਰਿਪੋਰਟ।