ਪਿੰਡ ਕੰਧਾਲਾ ਜੱਟਾ ਦੇ ਇਕ ਘਰ 'ਚ ਦਿਨ ਦਿਹਾੜੇ ਹੋਈ ਚੋਰੀ

ਪਿੰਡ ਕੰਧਾਲਾ ਜੱਟਾ ਦੇ ਇਕ ਘਰ 'ਚ ਦਿਨ ਦਿਹਾੜੇ ਹੋਈ ਚੋਰੀ

ਪਿੰਡ ਕੰਧਾਲਾ ਜੱਟਾ ਦੇ ਇਕ ਘਰ 'ਚ ਦਿਨ ਦਿਹਾੜੇ ਹੋਈ ਚੋਰੀ
Kandhala Jattan chori

ਅੱਡਾ ਸਰਾਂ  (ਜਸਵੀਰ ਕਾਜਲ )- ਪਿੰਡ ਕੰਧਾਲਾ ਜੱਟਾ ਦੇ ਘਰ ਨੂੰ ਬੀਤੇ ਦਿਨੀ ਦਿਨ ਦਿਹਾੜੇ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਕਰਨ ਵਾਲੇ ਅਣਪਛਾਤੇ ਚੋਰਾਂ ਦੇ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ |

ਪੁਲਸ ਨੇ ਮਾਮਲਾ ਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕੰਧਾਲਾ ਜੱਟਾ ਦੇ ਬਿਆਨ ਦੇ ਅਧਾਰ ਤੇ ਦਰਜ ਕੀਤਾ ਹੈ | ਆਪਣੇ ਬਿਆਨ ਵਿਚ ਮਨਪ੍ਰੀਤ ਨੇ ਦੱਸਿਆ ਕਿ ਉਹ ਕੰਪਿਊਟਰ ਰਿਪੇਅਰ ਦਾ ਕੰਮ ਕਰਦਾ ਹੈ   ਜਦੋ 5 ਅਕਤੂਬਰ ਨੂੰ ਉਹ  ਆਪਣੇ ਕੰਮ ਤੇ ਗਿਆ ਸੀ ਤਾਂ ਪਿੱਛੋਂ ਚੋਰੀ ਹੋ ਗਈ |ਜਦੋ ਉਹ ਦੁਪਹਿਰ 1 .30 ਵਜੇ ਦੇ ਕਰੀਬ ਘਰ ਵਾਪਸ ਪਰਤਿਆ ਤਾਂ ਗੇਟ ਅਤੇ ਗਰਿੱਲ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅਲਮਾਰੀ ਵਿੱਚੋਂ ਸਮਾਨ ਬਾਹਰ ਖਿਲਾਰਿਆ ਪਿਆ ਸੀ | ਉਸਨੇ ਦੱਸਿਆ ਕਿ ਅਣਪਛਾਤੇ ਚੋਰ ਅਲਮਾਰੀ ਵਿਚ ਪਏ ਢਾਈ ਲੱਖ ਰੁਪਏ, ਲਗਭਗ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ |

ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |