ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਅਜਾਦ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ, ਧਰਨਾ ਤੇ ਬੱਸਾ ਦਾ ਚੱਕਾ ਜਾਮ
ਬਟਾਲਾ ਜਿਲ੍ਹਾ ਨਾ ਬਣਿਆ ਤਾਂ ਮਾਨ ਸਰਕਾਰ ਦੀ ਡੁਬਦੀ ਬੇੜੀ ਨੂੰ ਕੋਈ ਨਹੀਂ ਬਚਾਅ ਸਕਦਾ..ਕਲਸੀ
ਪੁਲਿਸ ਜਿਲ੍ਹਾ ਬਟਾਲਾ ਨੂੰ ਪੂਰਨ ਰੈਵੀਨਿਊ ਜਿਲ੍ਹਾ ਐਲਾਨ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 25-30 ਸਾਲਾਂ ਤੋਂ ਸੰਘਰਸ ਕਰਦੀ ਆ ਰਹੀ ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਦੀ ਅਗਵਾਈ ਹੇਠ ਅੱਜ ਬਟਾਲਾ ਵਿਖੇ ਬਟਾਲਾ ਨੂੰ ਪੂਰਨ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਪਾਰਟੀ ਦੇ ਸੈਂਕੜੇ ਵਰਕਰਾ ਵੱਲੋ ਸਰਕਾਰ ਦੇ ਸਿਆਸੀ ਪੱਖਪਾਤ ਰਵਈਏ ਵਿਰੁੱਧ ਭਾਰੀ ਰੋਸ ਪ੍ਰਦਰਸਨ ਧਰਨਾ ਤੇ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਦਾ ਪਿਟ ਸਿਆਪਾ ਕੀਤਾ।
ਜਿਕਰਯੋਗ ਹੈ ਕਿ ਪ੍ਰਦਰਸ਼ਨ ਕਾਰੀਆਂ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਬਜਾਰਾ ਵਿਚ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ ਪ੍ਰਦਰਸ਼ਨ ਕਾਰੀ ਸਥਾਨਕ ਗਾਂਧੀ ਚੌਕ ਪੁੱਜੇ ਜਿੱਥੇ ਪ੍ਰਦਰਸ਼ਨ ਕਾਰੀਆਂ ਨੇ ਮਾਨ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ, ਬੱਸਾਂ ਦਾ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਅਤੇ ਪਿਟ ਸਿਆਪਾ ਕੀਤਾ, ਇਸ ਦੌਰਾਨ ਪ੍ਰਧਾਨ ਕਲਸੀ ਨੇ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 31 ਅਕਤੂਬਰ 2023 ਦੇ ਖਤਮ ਹੋਣ ਪਹਿਲਾਂ-ਪਹਿਲਾਂ ਪੁਲਿਸ ਜਿਲ੍ਹਾ ਬਟਾਲਾ ਨੂੰ ਪੂਰਨ ਰੈਵੀਨਿਊ ਜਿਲ੍ਹਾ ਐਲਾਨ ਨਾ ਕੀਤਾ, ਅਤੇ ਬਟਾਲਾ 'ਚ ਮੈਡੀਕਲ ਕਾਲਜ ਬਣਾਉਣ ਅਤੇ ਗੌਰਮੈਂਟ ਕਾਲਜ ਬਣਾਉਣ ਤੋਂ ਇਲਾਵਾ ਬੁਢਾਪਾ ਆਦਿ ਪੈਨਸ਼ਨ 3000/- ਪ੍ਰਤੀ ਮਹੀਨਾ ਕਰਨ ਅਤੇ ਬਟਾਲਾ ਦੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਕੇ ਅਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਾਲਾ ਦਰਜਾ ਦੇਣ ਅਤੇ ਬਟਾਲਾ 'ਚ ਆਧੁਨਿਕ ਸਹੂਲਤਾ ਵਾਲੀ ਜਿਲ੍ਹਾ ਪੱਧਰੀ ਪ੍ਰਬੰਧਕੀ ਕੰਪਲੈਕਸ ਮਨਜੂਰ ਕਰਨ ਦਾ ਐਲਾਨ ਕੀਤਾ ਜਾਵੇ।
ਪ੍ਰਧਾਨ ਕਲਸੀ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ 31 ਅਕਤੂਬਰ 2023 ਤੱਕ ਇਹਨਾਂ ਮੰਗਾ ਦੀ ਮਨਜੂਰੀ ਦਾ ਐਲਾਨ ਨਾ ਕੀਤਾ ਤਾ ਮਾਨ ਸਰਕਾਰ ਦੀ ਡੁਬਦੀ ਬੇੜੀ ਨੂੰ ਕੇਜਰੀਵਾਲ ਨੂੰ ਬਚਾ ਸਕਦਾ, ਮੰਗਾਂ ਦੀ ਮਨਜੂਰੀ ਤੱਕ ਅਜਾਦ ਪਾਰਟੀ ਦਾ ਸਘੰਰਸ ਰਹੇਗਾ, ਧਰਨੇ 'ਚ ਕਾਮੇਰਡ ਮਦਨ ਲਾਲ, ਕਾਮਰੇਡ ਵਿੱਕੀ, ਕਾਮਰੇਡ ਮੇਜਰ ਸਿੰਘ, ਕੋਟ ਟੋਡਰ, ਕਾਮਰੇਡ ਦਵਿੰਦਰ ਸਿੰਘ ਧੀਰਾ, ਮਨਜੀਤ ਕੌਰ ਤੇ ਨਿੰਦਰ ਕੌਰ ਪੁਰੀਆਂ ਕਲਾਂ, ਰਾਜ ਮਸੀਹ, ਮੈਡਮ ਨਰਿੰਦਰ, ਮੈਡਮ ਸੁਖਵਿੰਦਰ ਕੌਰ, ਮੈਡਮ ਛੱਬੀ ਦਿਆਲਗੜ੍ਹ ਅਤੇ ਮੈਡਮ ਪ੍ਰੀਤੀ, ਮੈਡਮ ਪਰਮਜੀਤ ਕੌਰ ਅਤੇ ਮੈਡਮ ਸਿਮੀ ਆਦਿ ਸੈਕੜੇ ਵਰਕਰ ਸ਼ਾਮਿਲ ਹੋਏ