ਡੇਰਾ ਬਾਬਾ ਨਾਨਕ ਦੇ ਸੇਂਟ ਕਾਨਵੈਂਟ ਸਕੂਲ ਵਿਖੇ ਡੇਰਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਲਗਾਇਆ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ
ਡੀਐਸਪੀ ਮਨਿੰਦਰ ਪਾਲ ਸਿੰਘ ਅਤੇ SHO ਬਿਕਰਮ ਸਿੰਘ ਪਹੁੰਚੇ
ਡੇਰਾ ਬਾਬਾ ਨਾਨਕ ਇਲਾਕੇ ਵਿੱਚੋ ਨਸ਼ਾ ਖ਼ਤਮ ਕਰਨ ਦੇ ਮਕਸਦ ਨੂੰ ਪੂਰਾ ਕਰਨ ਲਈ ਬੜੀ ਸ਼ਿੱਦਤ ਨਾਲ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਤੇ ਐਸਐਸਪੀ ਅਸ਼ਵਨੀ ਗੋਟਯਾਲ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੇਰਾ ਬਾਬਾ ਨਾਨਕ ਕਾਨਵੈਂਟ ਸਕੂਲ ਵਿਖੇ ਨਸ਼ਾ
ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਉਚੇਚੇ ਤੌਰ ਤੇ ਡੀਐਸਪੀ ਮਨਿੰਦਰ ਪਾਲ ਸਿੰਘ ਅਤੇ SHO ਬਿਕਰਮ ਸਿੰਘ ਪਹੁੰਚੇ। ਪੁਲਿਸ ਅਧਿਕਾਰੀਆੰ ਨੇ ਆਪਣੇ ਸੰਬੋਧਨ ਦੇ ਦੌਰਾਨ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਸਮੁੱਚੀ ਮਨੁੱਖਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਤੇ ਖਾਸ ਕਰਕੇ ਨੌਜਵਾਨ ਪੀੜੀ ਨਸ਼ੇ ਦੀ ਗ੍ਰਿਫਤ ਵਿੱਚ ਬੁਰੀ ਤਰਾਂ ਜਕੜੀ ਜਾ ਚੁੱਕੀ ਹੈ। ਨੌਜਵਾਨਾਂ ਦੀ ਪਨੀਰੀ ਬੱਚੇ ਹੀ ਹੁੰਦੇ ਹਨ ਤੇ ਬੱਚਿਆਂ ਨੂੰ ਨਸ਼ਿਆਂ ਦੇ ਦੁਸ਼ ਪ੍ਰਭਾਵਾਂ ਬਾਰੇ ਦੱਸਣ ਦੀ ਜਿਆਦਾ ਜਰੂਰਤ ਹੈ ਇਸ ਲਈ ਕਾਨਵੈਂਟ ਸਕੂਲ ਵਿਖੇ ਇਹ ਕੈੰਪ ਲਗਾਇਆ ਗਿਆ ਹੈ । ਡੀਐਸਪੀ ਨੇ ਬੱਚਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਤੇ ਪੜਾਈ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ। ਆਪਣਾ ਸੁਨਹਿਰੀ ਭਵਿੱਖ ਬਣਾਉਣ ਲਈ ਨਸ਼ਿਆਂ ਤੋਂ ਦੂਰ ਰਹਿਣ ਦੀ ਜਰੂਰਤ ਹੈ।
SHO ਡੇਰਾ ਬਾਬਾ ਨਾਨਕ ਬਿਕਰਮ ਸਿੰਘ ਨੇ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਤੇ ਨਾਲ ਹੀ ਸਮਾਜਿਕ ਕੁਰੀਤੀਆਂ ਜਿਵੇਂ ਕਿ ਬਾਲ ਵਿਵਾਹ, ਸਕੂਲਾਂ ਚ ਤੇ ਬਾਹਰ ਬੱਚਿਆਂ ਨਾਲ ਹੋਣ ਵਾਲੀ ਛੇੜਛਾੜ ਬਾਰੇ ਵੀ ਚਾਨਣਾ ਪਾਇਆ।
ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਸਟਾਫ ਵਲੋਂ DSP ਅਤੇ SHO ਡੇਰਾ ਬਾਬਾ ਨਾਨਕ ਦਾ ਇਸ ਨੇਕ ਉਪਰਾਲੇ ਲਈ ਸਵਾਗਤ ਤੇ ਸ਼ੁਕਰੀਆ ਅਦਾ ਕੀਤਾ ਗਿਆ
ਤੁਸੀਂ ਦੇਖ ਰਹੇ ਹੋ ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ।