ਡੇਰਾ ਬਾਬਾ ਨਾਨਕ ਬੀਜੇਪੀ ਵਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਵਿਸ਼ੇਸ਼ ਮੀਟਿੰਗ ਅਤੇ ਮੋਦੀ ਨੂੰ ਤੀਸਰੀ ਵਾਰ PM ਬਣਾਉਣ ਅਤੇ ਗੁਰਦਾਸਪੁਰ ਦੀ ਸੀਟ ਜਿੱਤਣ ਦੀ ਤਿਆਰੀ

ਡੇਰਾ ਬਾਬਾ ਨਾਨਕ ਬੀਜੇਪੀ ਵਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਵਿਸ਼ੇਸ਼ ਮੀਟਿੰਗ ਅਤੇ ਮੋਦੀ ਨੂੰ ਤੀਸਰੀ ਵਾਰ PM ਬਣਾਉਣ ਅਤੇ ਗੁਰਦਾਸਪੁਰ ਦੀ ਸੀਟ ਜਿੱਤਣ ਦੀ ਤਿਆਰੀ

ਡੇਰਾ ਬਾਬਾ ਨਾਨਕ ਵਿਖੇ ਲੋਕ ਸਭਾ ਚੋਣ ਸਮਤੀ ਦੀ ਇੱਕ ਵਿਸ਼ੇਸ਼ ਮੀਟਿੰਗ ਲੋਕ ਸਭਾ ਹਲਕਾ ਚੋਣ ਇੰਚਾਰਜ ਸ੍ਰੀ ਸ਼ਵੇਤ ਮਲਿਕ ਸਾਬਕਾ ਐਮਪੀ ਅਤੇ ਪੰਜਾਬ ਭਾਜਪਾ ਚੀਫ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੀ ਚੋਣ ਮੁਹਿੰਮ ਅਤੇ ਤਿਆਰੀਆਂ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ ਗਈ ਭਾਜਪਾ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਤੇ ਲੋਕ ਸਭਾ ਗੁਰਦਾਸਪੁਰ ਦੀ ਸੀਟ ਜਿੱਤ ਕੇ ਨਰਿੰਦਰ ਮੋਦੀ ਦੀ ਝੋਲੀ ਦੇ ਵਿੱਚ ਪਾਉਣ ਦਾ ਸੰਕਲਪ ਲਿਆ ਗਿਆ। ਅਤੇ ਮੋਦੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ, ਲੋਕ ਸਭਾ ਸਹਿ ਇੰਚਾਰਜ ਰਜਿੰਦਰ ਬਿੱਟਾ, ਰੇਨੂ ਕਸ਼ਪ, ਜਿਲਾ ਜਨਰਲ ਸਕੱਤਰ ਰਾਜੂ ਪੰਡਤ ਮੰਡਲ ਪ੍ਰਧਾਨ ਗੁਰਬਖਸ਼ ਸਿੰਘ, ਸੰਜੀਵ ਠਾਕੁਰ, ਚਰਨਜੀਤ ਭੰਡਾਰੀ, ਨਨਰਿੰਦਰ ਵਿਜ, ਜਨਕ ਰਾਜ ਖੁੱਲਰ , ਜਗਤਾਰ ਸਿੰਘ, ਆਗਿਆ ਪੰਡਤ ਆਦਿ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਬੀਜੇਪੀ ਵਰਕਰ ਮਜੂਦ ਸਨ।