ਅੱਡਾ ਸਰਾਂ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਵਲੋਂ ਕੀਤੀ ਵਾਅਦਾ ਖਿਲਾਫੀ ਬਿੱਲ ਦੀਆ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਅੱਡਾ ਸਰਾਂ ਤੇ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਕੇਂਦਰ ਸਰਕਾਰ ਵਲੋਂ ਕੀਤੀ ਵਾਅਦਾ ਖਿਲਾਫੀ ਬਿੱਲ ਦੀਆ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ
ਅੱਡਾ ਸਰਾਂ (ਜਸਵੀਰ ਕਾਜਲ)
ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਕੇਂਦਰ ਸਰਕਾਰ ਵੱਲੋਂ ਕੀਤੀ ਵਾਅਦਾ ਖਿਲਾਫੀ ਬਿਜਲੀ ਸੋਧ ਬਿੱਲ 2020 ਪਾਸ ਕਰਵਾਉਣ ਦੇ ਮਨਸੂਬੇ ਨੂੰ ਲੈ ਕੇ ਸਟੇਟ ਗੌਰਮਿੰਟ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕਰਨ ਦੇ ਵਿਰੋਧ ਵਿਚ ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਵੱਖ ਵੱਖ ਥਾਂਵਾਂ ਤੇ ਟਾਂਡਾ ਉੜਮੁੜ, ਸਰਾਂ ,ਬੁੱਲੋਵਾਲ, ਚੋਲਾਂਗ, ਗੜਦੀਵਾਲਾ, ਦਸੂਹਾ ,ਮੁਕੇਰੀਆਂ ਭੋਗਪੁਰ ਆਦਿ ਥਾਵਾਂ ਤੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ।ਇਸ ਮੌਕੇ ਕੋਰ ਕਮੇਟੀ ਸਕੱਤਰ ਸਤਪਾਲ ਸਿੰਘ ਮਿਰਜਾਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਸੋਧ ਬਿੱਲ ਤੇ ਪਰਾਲੀ ਵਾਲਾ ਬਿਲ ਪਾਰਲੀਮੈਂਟ ਵਿੱਚ ਪੇਸ਼ ਨਹੀਂ ਕਰਨਗੇ ਜੇਕਰ ਲੋੜ ਪਈ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਅਤੇ ਹੋਰ ਮਾਹਿਰਾਂ ਨਾਲ ਸਲਾਹ ਕਰਕੇ ਇਹ ਬਿੱਲਾਂ ਨੂੰ ਪਾਸ ਕਰਾਉਣਗੇ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਤਾਂ ਖੇਤੀਬਾੜੀ ਮੋਟਰਾਂ ਤੇ ਘਰੇਲੂ ਬਿਜਲੀ ਸਬਸਿਡੀਆਂ ਦਾ ਖਤਮ ਹੋਣਗੀਆਂ ਨਾਲ ਹੀ ਜੇਕਰ ਕੋਈ ਵਿਅਕਤੀ ਆਪਣੇ ਪਸ਼ੂਆਂ ਜਾਂ ਮੋਟਰ ਗੱਡੀਆਂ ਨੂੰ ਮੋਟਰ ਚਲਾ ਕੇ ਸਾਫ ਕਰਦਾ ਹੈ ਤਾਂ ਉਸ ਦਾ ਮੀਟਰ ਕਮਰਸ਼ੀਅਲ ਮੀਟਰ ਵਿੱਚ ਬਦਲ ਦਿੱਤਾ ਜਾਵੇਗਾ ।ਇਸ ਬਿੱਲ ਨਾਲ ਜਿੱਥੇ ਕਿਸਾਨਾਂ ਤੇ ਬੋਝ ਪਵੇਗਾ ਉੱਥੇ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰੇਗਾ ਸੰਯੁਕਤ ਕਿਸਾਨ ਮੋਰਚਾ ਇਸ ਦਾ ਸਖ਼ਤ ਵਿਰੋਧ ਕਰੇਗਾ ।
ਇਸ ਮੌਕੇ ਸਕੱਤਰ ਸੱਤਪਾਲ ਸਿੰਘ ਮਿਰਜਾਪੁਰ ,ਹੀਰਾ ਮਿਰਜ਼ਾਪੁਰ ਸੁਰਿੰਦਰ ਸਿੰਘ, ਮਿਰਜਾਪੁਰ ਗਾਮਾ ਮਿਰਜਾਪੁਰ, ਪ੍ਰੀਤ ਸਰਾਂਈ, ਰਾਣਾ ਚੌਟਾਲਾ ,ਜਸਿਵੰਦਰ ਚੌਟਾਲਾ, ਸਿਤਾਗਰ ਸਿੰਘ ਬੈਂਚਾਂ ,ਹਰਜਿੰਦਰ ਸਿੰਘ' ਬੈਂਚਾਂ ਜਰਨੈਲ ਸਿੰਘ ਬਾਬਕ ,ਸੁੱਖਾ ਨੈਣੋਵਾਲ ,ਸੰਦੀਪ ਕੌਸ਼ਲ ਸਰਾਂ ਮਹਿੰਗਾ ਸਿੰਘ ਢੱਟ, ਪੰਡਤ ਸ਼ਾਮਾ ਆਦਿ ਵੱਡੀ ਗਿਣਤੀ ਵਿਚ ਕਿਸਾਨ ਆਗੂ ਸ਼ਾਮਲ ਸਨ ।