ਕੁੱਲੂ ਵਿੱਚ ਫੱਟਿਆ ਬੱਦਲ, ਕਈ ਇਲਾਕਿਆਂ ਵਿੱਚ ਭਾਰੀ ਤਬਾਹੀ

ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ

ਕੁੱਲੂ ਵਿੱਚ ਫੱਟਿਆ ਬੱਦਲ, ਕਈ ਇਲਾਕਿਆਂ ਵਿੱਚ ਭਾਰੀ ਤਬਾਹੀ

ਭਾਰੀ ਮੀਹ ਨਾਲ ਹੋ ਰਹੀ ਤਬਾਈ ਰੁੱਕਣ ਦਾ ਨਾਂ ਨਹੀ ਲੈ ਰਹੀ ਤੇ ਓਥੇ ਹੀ ਬੱਦਲ ਫਟਣ ਜਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ । ਮਿਲੀ ਜਾਣਕਾਰੀ ਅਨੁਸਾਰ, ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ। ਇਸ ਕਾਰਣ ਮਨਾਲੀ ‘ਚ 14 ਤੋਂ ਵੱਧ ਹੋਟਲ ਅਤੇ ਕਈ ਵਾਹਨ ਨਦੀ ਵਿਚ ਰੁੜ੍ਹ ਗਏ ਤੇ ਭਾਰੀ ਜਾਨ ਮਾਲ ਦੇ ਨੁਕਸਾਨ ਦਾ ਅੰਦੇਸ਼ਾ ਹੈ  । ਗ੍ਰੀਨ ਟੈਕਸ ਬੈਰੀਅਰ ਤੋਂ ਪਾਰ ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਨੇ NDRF ਦੀ ਮਦਦ ਨਾਲ ਕਸੋਲ ਆਲੂ ਗਰਾਊਂਡ ਅਤੇ ਹੋਰ ਥਾਵਾਂ ਉਤੇ ਫਸੇ 63 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 

ਪਿਛਲੇ 42 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਕੁੱਲੂ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋਣ ਦਾ ਅੰਦੇਸ਼ਾ ਹੈ । ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਰਾਹਤ ਅਤੇ ਬਚਾਅ ਕਾਰਜ ‘ਚ ਲੱਗਾ ਹੋਇਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ NDRF, ਪੁਲਿਸ, ਹੋਮ ਗਾਰਡ ਅਤੇ ਪਰਬਤਾਰੋਹੀ ਸੰਸਥਾ ਦੀਆਂ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।  ਸੜਕਾਂ ਤੇ ਦੂਰਸੰਚਾਰ ਸੇਵਾਵਾਂ ਦੇ ਬੰਦ ਹੋਣ ਕਰਕੇ ਅਜੇ ਤੱਕ ਨੁਕਸਾਨ ਦਾ ਮੁਲਾਂਕਣ ਸੰਭਵ ਨਹੀਂ ਹੋ ਸਕਿਆ ਹੈ। ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਤੇ ਜਲਦ ਹਲਾਤ ਠੀਕ ਹੋਣ ਦੀ ਆਸ ਵੀ ਜਤਾਈ ਜਾ ਰਹੀ ਹੈ।