ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 30ਵੀਂ ਪੈਦਲ ਯਾਤਰਾ ਰਵਾਨਾ

ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 30ਵੀਂ ਪੈਦਲ ਯਾਤਰਾ ਰਵਾਨਾ

ਬੋਲੇ ਸੋ ਨਿਹਾਲ  ਦੇ ਜੈਕਾਰਿਆਂ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ  ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ  30ਵੀਂ ਪੈਦਲ ਯਾਤਰਾ ਰਵਾਨਾ
Mart Daar

ਡੇਰਾ ਬਾਬਾ ਨਾਨਕ  2 ਜੂਨ  ( ਰਿੰਕਾ ਵਾਲੀਆ, ਕ੍ਰਿਸ਼ਨ ਗੋਪਾਲ )ਹਰ ਸਾਲ ਦੀ ਤਰ੍ਹਾਂ ਅੱਜ ਡੇਰਾ ਬਾਬਾ ਨਾਨਕ  ਤੋਂ ਸ੍ਰੀ ਹੇਮਕੁੰਟ ਸਾਹਿਬ ਲਈ 30ਵੀ ਯਾਤਰਾ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਈ l ਇਸ ਮੌਕੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ  ਉਪਰੰਤ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ  ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੇ ਕੀਰਤਨੀਏ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਤੇ ਹੈੱਡ ਗ੍ਰੰਥੀ ਭਾਈ   ਜਗਤਾਰ ਸਿੰਘ ਜੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ  ਇਸ ਮਹਾਨ ਪੈਦਲ ਯਾਤਰਾ ਨੂੰ ਰਵਾਨਾ ਕੀਤਾ ਗਿਆ  l ਇਹ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ  ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋ ਕੇ ਕਸਬੇ ਦੀਆਂ ਪਰਿਕਰਮਾ ਕਰਦੀ ਹੋਈ  ਰਵਾਨਾ ਹੋਈ l ਰਸਤੇ ਵਿਚ  ਸੰਗਤਾਂ ਵੱਲੋਂ ਜਿੱਥੇ  ਵੱਖ ਵੱਖ ਇਸ ਪੈਦਲ ਯਾਤਰਾ ਦਾ ਸਵਾਗਤ ਕੀਤਾ ਗਿਆ  ਨਾਲ ਹੀ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਹੋਏ ਸਨ  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ

ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ  ਬਟਾਲਾ ਦੇ ਮੁੱਖ ਸੇਵਾਦਾਰ ਡਾ ਗੁਰਦੇਵ ਸਿੰਘ  ਧਾਰੋਵਲੀ ਨੇ ਦੱਸਿਆ ਕਿ  ਇਹ ਪੈਦਲ ਯਾਤਰਾ ਵੱਖ ਵੱਖ ਕਸਬਿਆਂ ਚ ਪੜਾਅ ਕਰਦੀ ਹੋਈ  35 ਦਿਨਾਂ ਦਾ ਸਫ਼ਰ ਤੈਅ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਉਪਰੰਤ  6 ਜੁਲਾਈ ਨੂੰ ਵਾਪਸ ਡੇਰਾ ਬਾਬਾ ਨਾਨਕ ਪੁੱਜੇਗੀ  l ਇਸ ਮੌਕੇ ਹੇਮਕੁੰਟ ਯਾਤਰਾ ਸੁਸਾਇਟੀ  ਦੇ ਮੁਖੀ  ਡਾ ਗੁਰਦੇਵ ਸਿੰਘ ਧਾਰੋਵਾਲੀ, ਬਾਬਾ ਪ੍ਰਤਾਪ ਸਿੰਘ ਜੀ ਬਾਜਪੁਰ ਉੱਤਰਾਖੰਡ ਵਾਲੇ, ਬਲਵਿੰਦਰ ਸਿੰਘ ਹਰੂਵਾਲ   ਪ੍ਰੋ ਗੁਰਵਿੰਦਰ ਸਿੰਘ, ਸਰਪੰਚ ਗੁਲਜ਼ਾਰ ਸਿੰਘ, ਮਨੈਜਰ ਬਲਜੀਤ ਸਿੰਘ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ,ਦਲਜੀਤ ਸਿੰਘ ਜੋਸ਼ ਸਾਬਕਾ ਐਮਸੀ ,ਸੈਕਟਰੀ ਹਰਜਿੰਦਰ ਸਿੰਘ, ਬਾਬਾ ਜਗੀਰ ਸਿੰਘ ਹਰੂਵਾਲ, ਪ੍ਫੈਸਰ ਗੁਰਵਿੰਦਰ ਸਿੰਘ ਮੰਮਣਕੇ,ਬਲਦੇਵ ਸਿੰਘ ਪਾਠੀ,  ਰਣਧੀਰ ਸਿੰਘ, ਜਗਜੀਤ ਸਿੰਘ ਠੇਠਰਕੇ ,ਹਰਜਿੰਦਰਪਾਲ ਸਿੰਘ ਸਾਧਾਂਵਾਲੀ, ਮਾਸਟਰ ਸਤਨਾਮ ਸਿੰਘ ਧਾਰੋਵਾਲੀ,ਸਤਨਾਮ ਸਿੰਘ ਬਾਜਵਾ,ਡਾ ਮਨਮੋਹਨ ਸਿੰਘ ਭੱਟੀ, ਸੁਖਜਿੰਦਰ ਸਿੰਘ ਲਾਲੀ,ਹਰਪਾਲ ਸਿੰਘ , ਧਾਰੋਵਾਲੀ,ਸਤਨਾਮ ਸਿੰਘ ਬਾਜਵਾ,ਡਾ ਮਨਮੋਹਨ ਸਿੰਘ ਭੱਟੀ, ਸੁਖਜਿੰਦਰ ਸਿੰਘ ਲਾਲੀ,ਹਰਪਾਲ ਸਿੰਘ ਧਾਰੋਵਾਲੀ, ਅਰਮਿੰਦਰ ਸਿੰਘ ਗੋਲਡੀ, ਦਲਜੀਤ ਸਿੰਘ, ਸੀਤਲ ਸਿੰਘ ਮੈਂਨਜ਼ਰ ,ਸਤਨਾਮ ਸਿੰਘ ਠੇਠਰਕੇ,ਬਾਬਾ ਸਾਹਿਬ ਸਿੰਘ ਜੀ,  ਮੋਹਨ ਸਿੰਘ, ਬਾਬਾ  ਬਲਜਿੰਦਰ ਸਿੰਘ,ਮਨਜੀਤ ਸਿੰਘ ਬਿੱਲਾ   ਨਰਿੰਦਰ ਸਿੰਘ ਪੂੰਨੀ, ਮਾਸਟਰ ਚਰਨਜੀਤ ਸਿੰਘ ਬੇਦੀ,ਮਾਸਟਰ ਸਤਨਾਮ ਸਿੰਘ ਧਾਰੋਵਾਲੀ, ਤਰਸੇਮ ਸਿੰਘ ਭਗਵਾਨਪੁਰ ਆਦਿ ਹਾਜ਼ਰ ਸਨ ।