ਮੰਦਰ ਨੂੰ ਲੱਗੇ ਤਾਲੇ ਤੇ ਮਹੰਤ ਨਾਲ ਮਾਰ ਕੁਟਾਈ ਕਰਨ ਤੇ ਦੇਰ ਰਾਤ ਤੱਕ ਡਾਕਖਾਨਾ ਚੌਂਕ ਜਾਮ

ਮੰਹਤ ਤੇ ਲੱਗੇ ਗਲਤ ਅਵਸਥਾ ਵਿੱਚ ਰਹਿਣ ਦੇ ਦੋਸ਼

mart daar

ਮੰਦਰ ਨੂੰ ਲੱਗੇ ਤਾਲੇ ਤੇ ਮਹੰਤ ਨਾਲ ਮਾਰ ਕੁਟਾਈ 
ਕਰਨ ਤੇ ਦੇਰ ਰਾਤ ਤੱਕ ਡਾਕਖਾਨਾ ਚੌਂਕ ਜਾਮ
ਮੰਹਤ ਤੇ ਲੱਗੇ ਗਲਤ ਅਵਸਥਾ ਵਿੱਚ ਰਹਿਣ ਦੇ ਦੋਸ਼ 

ਸ਼ਹਿਰ ਦੇ ਸੰਤ ਨਗਰ ਇਲਾਕੇ ਵਿੱਚ ਸਥਿਤ ਸ਼ਿਵ ਸ਼ਕਤੀ ਮੰਦਿਰ ‌ ਵਿਖੇ ਦੇਰ ਸ਼ਾਮ ਮੰਦਰ ਦੇ ਮਹੰਤ ਦੇ ਸਮਰਥਕਾਂ ਤੇ ਮੰਦਰ ਨਾਲ ਸੰਬੰਧਿਤ ਗੌਸ਼ਾਲਾ ਦੇ ਕਮੇਟੀ ਮੈਂਬਰਾਂ ਵਿਚਕਾਰ ਜੰਮ ਕੇ ਬਵਾਲ ਹੋਇਆ। ਜਿੱਥੇ ਗਉਸ਼ਾਲਾ ਦੇ ਪ੍ਰਬੰਧਕਾਂ ਅਤੇ ਮੰਦਰ ਵਿੱਚ ਆਉਣ ਵਾਲੀਆਂ ਮਹਿਲਾ ਸ਼ਰਧਾਲੂਆਂ ਦਾ ਦੋਸ਼ ਹੈ ਕਿ ਮੰਦਰ ਵਿੱਚ ਕੁਝ ਨਸ਼ਾ ਕਰਨ ਵਾਲੇ ਨੌਜਵਾਨਾਂ ਆਉਂਦੇ ਹਨ ਅਤੇ ਮਹਿਲਾ ਸ਼ਰਧਾਲੂ ਸੁਨੀਤਾ ਅਨੁਸਾਰ ਮਹੰਤ ਅਤੇ ਉਸਦੇ ਸਾਥੀ ਗਲਤ ਅਵਸਥਾ ਵਿੱਚ ਮੰਦਰ ਵਿੱਚ ਘੁੰਮਦੇ ਹਨ ਇਸ ਲਈ ਉਹ ਇਹਨਾਂ ਨੂੰ ਮੰਦਰ ਵਿੱਚ ਨਹੀਂ ਰਹਿਣ ਦੇਣਗੇ। ਅੱਜ ਉਹਨਾਂ ਵੱਲੋਂ ਮਹੰਤ ਨੂੰ ਜਾਣ ਲਈ ਕਿਹਾ ਗਿਆ ਤੇ ਮੰਦਰ ਵਿੱਚ ਤਾਲੇ ਲਗਾ ਦਿੱਤੇ ਗਏ ।
ਦੂਜੇ ਪਾਸੇ ਮਹੰਤ ਦੇ ਸਮਰਥਕਾਂ ਦਾ ਦੋਸ਼ ਹੈ ਕੀ ਮਹੰਤ ਨਾਲ ਮਾਰ ਕੁਟਾਈ ਕਰਕੇ ਜ਼ਬਰਦਸਤੀ ਤਾਲੇ ਲਗਾਏ ਗਏ ਹਨ ਅਤੇ ਉਸਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਜਦਕਿ ਇਹ ਸਰਾਸਰ ਗਲਤ ਹੈ। ਮਹੰਤ ਸਮਰਥਕ ਗਗਨ ਮਹਾਜਨ ਨੇ ਕਿਹਾ ਕਿ ਗਉਸ਼ਾਲਾ ਵਾਲੇ‌ ਮੰਦਰ ਅਤੇ ਮੰਦਰ ਦੀ ਗੋਲਕ ਤੇ ਕਬਜ਼ਾ ਜਮਾਉਣ ਲਈ ਮਹੰਤ ਨੂੰ ਇਥੋਂ ਕੱਢਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਦੇਰ ਸ਼ਾਮ ਮਹੰਤ ਨੂੰ ਇਨਸਾਫ ਦਵਾਉਣ ਲਈ ਡਾਕਖਾਨਾ ਚੌਂਕ ਵਿੱਚ ਧਰਨਾ ਲਗਾਇਆ । 
ਉਥੇ ਹੀ ਐਸਐਚਓ ਥਾਣਾ ਸਦਰ ਨੇ ਦੇਰ ਰਾਤ ਜਾ ਕੇ ਮੰਦਰ ਦੇ ਤਾਲੇ ਖੁਲਵਾਏ ਅਤੇ ਧਰਨਾ ਖਤਮ ਕਰਵਾਇਆ।