ਕੁੱਟੀਆ ਬਾਬਾ ਨਰੈਣ ਦਾਸ ਜੀ ਵੈੱਲਫੇਅਰ ਕਮੇਟੀ ਕੰਧਾਲਾ ਜੱਟਾਂ ਦੀ ਹੋਈ ਚੋਣ
ਨੌਜਵਾਨ ਆਗੂ ਅਮਰਜੀਤ ਸਿੰਘ ਜੀ ਨੂੰ ਪ੍ਰਧਾਨ, ਚਮਨਪ੍ਰੀਤ ਸਿੰਘ ਵਾਇਸ ਪ੍ਰਧਾਨ

ਅੱਡਾ ਸਰਾਂ (ਜਸਵੀਰ ਕਾਜਲ)
ਪਿਛਲੇ ਦਿਨੀਂ ਹੋਏ ਸਮਾਗਮ ਦੌਰਾਨ ਪਿੰਡ ਕੰਧਾਲਾ ਜੱਟਾਂ ਵਿੱਚ ਸਥਿਤ ਕੁੱਟੀਆ ਬਾਬਾ ਨਰੈਣ ਦਾਸ ਜੀ ਦੇ ਇਤਿਹਾਸਕ ਸਥਾਨ ਦਾ ਕੰਮਕਾਰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁੱਟੀਆ ਬਾਬਾ ਨਰੈਣ ਦਾਸ ਜੀ ਵੈਲਫੇਅਰ ਕਮੇਟੀ ਦੀ ਚੋਣ ਹੋਈ। ਜਿਸ ਵਿਚ ਡੇਰੇ ਦਾ ਬਾਬਾ ਭਜਨ ਦਾਸ ਜੀ, ਕਰਤਾਰਪੁਰ ਦੀ ਸੰਗਤ ਅਤੇ ਸਰਪੰਚ ਜੋਗਿੰਦਰ ਸਿੰਘ ਗਰਾਮ ਪੰਚਾਇਤ ਕੰਧਾਲਾ ਜੱਟਾਂ ਦੀ ਅਗਵਾਈ ਵਿਚ ਨੌਜਵਾਨ ਆਗੂ ਅਮਰਜੀਤ ਸਿੰਘ ਜੀ ਨੂੰ ਪ੍ਰਧਾਨ, ਚਮਨਪ੍ਰੀਤ ਸਿੰਘ ਵਾਇਸ ਪ੍ਰਧਾਨ, ਜਸਬੀਰ ਸਿੰਘ ਖਜ਼ਾਨਚੀ ,ਜਸਵੀਰ ਸਿੰਘ ਲੱਕੀ ਸੈਕਟਰੀ, ਗੁਰਮੇਲ ਸਿੰਘ ਸਲਾਹਕਾਰ, ਜਸਵਿੰਦਰ ਸਿੰਘ ਲਾਡੀ ਕਾਰਜਕਾਰੀ ਮੈਂਬਰ ,ਗੁਰਦੇਵ ਸਿੰਘ ਸਲਾਹਕਾਰ, ਸਿਮਰਨ ਸਿੰਘ ਕੁਲਵੰਤ ਕਾਂਤੀ, ਯੁਵਰਾਜ ਸਿੰਘ ਹੀਰ, ਗੌਰੀ ,ਮਨਦੀਪ ਸਿੰਘ, ਜਸਕਰਨ , ਬਿਕਰਮਜੀਤ ਸਿੰਘ ਬਿੱਕੀ, ਪਵਿੱਤਰ ਸਿੰਘ ,ਸੁੱਖਾ, ਗੁਰਪ੍ਰੀਤ ਸਿੰਘ ਸਹਿਜਪ੍ਰੀਤ ,ਦਵਿੰਦਰ ਸਿੰਘ, ਲਵਪ੍ਰੀਤ ਸਿੰਘ ,ਬੌਬੀ,ਗਗਨ ,ਕਾਲਾ, ਸਾਰੇ ਮੈਂਬਰ ਨਿਯੁਕਤ ਕੀਤੇ ਗਏ।
ਇਸ ਮੌਕੇ ਕੁਲਦੀਪ ਸਿੰਘ ਕਰਤਾਰਪੁਰ, ਪ੍ਰਿੰਸੀਪਲ ਡਾ . ਅ੍ਰਮਨਪ੍ਰੀਤ ਸਿੰਘ, ਮੰਗੂ ਰਾਮ ਫ਼ਰੀਦਪੁਰ,ਗੁਰਜੀਤ ਸਿੰਘ ਲੱਕੀ, ਸੁਖਦੇਵ ਸਿੰਘ, ਰਾਮ ਮੂਰਤੀ ,ਧਰਮ ਸਿੰਘ ,ਸੰਸਾਰ ਸਿੰਘ ,ਅਵਤਾਰ ਸਿੰਘ ਤਾਰੀ ਅਤੇ ਨਗਰ ਦੀਆਂ ਸੰਗਤਾਂ ਆਦਿ ਹਾਜ਼ਰ ਸਨ।