ਡੇਰਾ ਬਾਬਾ ਨਾਨਕ ਦੇ 50 ਸਾਲ ਪੁਰਾਣੇ ਸੀਨੀਅਰ ਆਗੂ ਸੰਜੀਵ ਸੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਾਂਗਰਸ ਪਾਰਟੀ ਨੂੰ ਗਹਿਰਾ ਝਟਕਾ

ਡੇਰਾ ਬਾਬਾ ਨਾਨਕ ਦੇ 50 ਸਾਲ ਪੁਰਾਣੇ ਸੀਨੀਅਰ ਆਗੂ ਸੰਜੀਵ ਸੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਾਂਗਰਸ ਪਾਰਟੀ ਨੂੰ ਗਹਿਰਾ ਝਟਕਾ

ਡੇਰਾ ਬਾਬਾ ਨਾਨਕ ਦੇ 50 ਸਾਲ ਪੁਰਾਣੇ ਸੀਨੀਅਰ ਆਗੂ ਸੰਜੀਵ ਸੋਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਾਂਗਰਸ ਪਾਰਟੀ ਨੂੰ ਗਹਿਰਾ ਝਟਕਾ
mart daar

ਡੇਰਾ ਬਾਬਾ ਨਾਨਕ 19 - ਜੁਲਾਈ ( ਜਤਿੰਦਰ ਕੁਮਾਰ ) ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਅੱਜ ਕਾਂਗਰਸ ਪਾਰਟੀ ਨੂੰ ਇਸ ਵੇਲੇ ਗਹਿਰਾ ਝਟਕਾ ਲੱਗਾ ਜਦੋਂ ਡੇਰਾ ਬਾਬਾ ਨਾਨਕ ਦੇ 50 ਸਾਲ ਪੁਰਾਣੇ ਅਤੇ ਸੀਨੀਅਰ ਆਗੂ ਕਾਂਗਰਸੀ ਪਰਿਵਾਰ ਸ਼ਜੀਵ ਸੋਨੀ ਨੇ ਬਲਬੀਰ ਸਿੰਘ ਮਹਾਲ ਦੀ ਅਗਵਾਈ ਹੇਠ ਆਪਣੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ  ਹਲਕਾ ਇੰਚਾਰਜ ਸ. ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਕਬੂਲਦਿਆਂ ਹੋਇਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਾਂ ਉਨ੍ਹਾਂ ਕਿਹਾ ਕਿ ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਆਪਣੀ ਹੀ ਕੈਬਨਿਟ ਦੇ ਮੰਤਰੀ  ਨੂੰ  ਭਿ੍ਸਟਾਚਾਰ ਦੇ ਕੇਸ਼ ਵਿੱਚ ਜੇਲ ਭੇਜ ਦਿੱਤਾ ਗਿਆ ਜਦ ਕਿ ਦੂਸਰੀਆਂ ਪਾਰਟੀਆਂ ਦੇ ਕਿਸੇ ਮੁੱਖ ਮੰਤਰੀ ਨੇ ਅਜਿਹਾ ਕਦੇ ਨਹੀ ਕੀਤਾ ਸ਼ਜੀਵ ਸੋਨੀ ਨੇ ਕਿਹਾ ਕਿ ਆਪ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਹਲਕੇ ਵਿੱਚ ਬਿਨਾ ਪੱਖਪਾਤ ਤੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਕਾਫ਼ੀ ਪ੍ਭਾਵਤ ਹਨ। ਇਸ ਮੋਕੇ ਗੁਰਦੀਪ ਸਿੰਘ ਰੰਧਾਵਾ ਨੇ ਬਲਬੀਰ ਸਿੰਘ ਮਹਾਲ ਦਾ ਧੰਨਵਾਦ ਕੀਤਾ ਕਿ ਜੋ ਆਮ ਆਦਮੀ ਪਾਰਟੀ ਲਈ ਬਹੁਤ ਮਿਹਨਤ ਕਰਦੇ ਆਏ ਹਨ। ਅਤੇ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਕਰਨ ਚ ਦਿਨ ਰਾਤ ਮਿਹਨਤ ਕਰ ਰਹੇ ਹਨ। ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਵਰਕਰਾਂ ਦਾ ਗੁਰਦੀਪ ਸਿੰਘ ਰੰਧਾਵਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ  ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅੱਜ ਡੇਰਾ ਬਾਬਾ ਨਾਨਕ ਚ ਭਾਰੀ ਬੱਲ ਮਿਲਿਆ ਹੈ। ਉਨ੍ਹਾਂ ਕਿਹਾ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਇਸ ਮੋਕੇ ਹਾਜਰ ਬਲਬੀਰ ਸਿੰਘ ਮਹਾਲ, ਹਰਜੀਤ ਸਿੰਘ ਠੈਠਰਕੇ, ਗਗਨਦੀਪ ਸਿੰਘ ਸੀਨੀਅਰ ਆਗੂ ਡੇਰਾ ਬਾਬਾ ਨਾਨਕ, ਮੇਜ਼ਰ ਸਿੰਘ ਠੈਠਰਕੇ, ਮਾਸਟਰ ਸੁਰਜੀਤ, ਜਸਪਾਲ ਸਿੰਘ, ਬਲਦੇਵ ਰਾਜ ਡਾਈਮੰਡ ਸ਼ਾਮਲ ਹੋਣ ਵਾਲੀਆਂ ਚ  ਸ਼ਜੀਵ ਸੋਨੀ, ਅਰਜਨ ਸੋਨੀ,  ,ਟਿਂਕੂ ਸੋਨੀ, ਸਿਵਮ ਸੋਨੀ , ਆਦਿ ਹਾਜਰ ਸਨ।