ਬਟਾਲਾ ਦੇ ਚਕਰੀ ਬਜਾਰ ਵਿੱਚ ਚੋਰਾਂ ਨੇ ਤੋੜਿਆ ਦੁਕਾਨ ਦਾ ਸ਼ਟਰ ਚੋਰੀ ਕੀਤੇ 30 ਹਜਾਰ ਦੇ ਹਾਰ

ਬਟਾਲਾ ਦੇ ਚਕਰੀ ਬਜਾਰ ਵਿੱਚ ਚੋਰਾਂ ਨੇ ਤੋੜਿਆ ਦੁਕਾਨ ਦਾ ਸ਼ਟਰ ਚੋਰੀ ਕੀਤੇ 30 ਹਜਾਰ ਦੇ ਹਾਰ

ਬਟਾਲਾ ਦੇ ਮੈਨ ਚਕਰੀ ਬਜਾਰ ਵਿੱਚ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਤੋੜ 30 ਹਜਾਰ ਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।  ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਕਹਾ ਕਿ ਮੈਨੂੰ  ਫੋਨ ਆਇਆ ਸੀ ਕੀ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੈ ਤੇ ਕੋਈ ਚੋਰੀ ਕਰਕੇ ਰਫੂਚੱਕਰ ਹੋ  ਗਿਆ ਹੈ। 
ਦੁਕਨਦਾਰ ਨੇ ਦੱਸਿਆ ਕੀ ਚਸ਼ਮਦੀਦ ਨੇ ਕਿਹਾ ਕਿ 3 ਲੋਕ ਚੋਰੀ ਕਰਨ ਆਏ ਸਨ ਜਿਨਾਂ ਵਿਚੋਂ ਦੋ ਲੋਕ ਮੋਟਰਸਾਈਕਲ ਤੇ ਖੜੇ ਸਨ ਤੇ ਇੱਕ ਦੁਕਾਨ ਦੇ ਅੰਦਰ ਗਿਆ ਤੇ  30 ਹਜਾਰ ਦੀ ਚੋਰੀ ਕਰਕੇ ਲੈ ਗਿਆ। ਉਸ ਨੇ ਦੱਸਿਆ ਕਿ ਮੇਰੀ ਮਨੀਆਰੀ ਦੀ ਦੁਕਾਨ ਹੈ ਮੇਰੀ ਦੁਕਾਨ ਅੰਦਰ ਨਵੇਂ ਨੋਟਾਂ ਦੇ ਹਾਰ ਬਣੇ ਹੋਏ ਸਨ ਜੋ ਚੋਰੀ ਹੋਏ ਹਨ। 
ਮੋਕੇ ਤੇ ਆਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀ ਦੀ ਇਤਲਾਹ ਮਿਲੀ ਸੀ ਮੋਕਾ ਦੇਖਿਆ ਹੈ ਮਾਮਲਾ ਦਰਜ ਕਰਕੇ ਜਾਂਚ ਕਰਕੇ ਚੋਰ ਜਲਦ ਕਾਬੂ ਕਰ ਲਵਾਂਗੇ। 
ਰਿਪੋਰਟਰ ਜਸਵਿੰਦਰ ਬੇਦੀ ,  ਰਿਪੋਰਟਰ ਕਰਮਜੀਤ ਜਮਬਾ  ,