ਪਿੰਡ ਭਗਠਾਣਾ ਤੁਲੀਆਂ ਚੋਂ ਕਾਂਗਰਸ ਦਾ ਸਫਾਇਆ 30 ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਸਵਾਗਤ

ਪਿੰਡ ਭਗਠਾਣਾ ਤੁਲੀਆਂ ਚੋਂ ਕਾਂਗਰਸ ਦਾ ਸਫਾਇਆ 30 ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਗੁਰਦੀਪ ਸਿੰਘ ਰੰਧਾਵਾ ਨੇ ਕੀਤਾ ਸਵਾਗਤ

ਪਿੰਡ ਭਗਠਾਣਾ ਤੁਲੀਆਂ ਚ ਲੰਬੜਦਾਰ ਸਰਦਾਰ ਬਾਵਾ ਸਿੰਘ ਜੀ ਦੇ ਗ੍ਰਹਿ ਵਿਖੇ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਤੇ ਜਸਵਿੰਦਰ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਨੂੰ ਛੱਡ ਕੇ 30 ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ।  ਜਿਕਰਯੋਗ ਹੈ ਕਿ ਇਹ ਰੰਧਾਵਾ ਪਰਿਵਾਰ ਪਿਛਲੇ 50- 60 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਚੱਲਦਾ ਆ ਰਿਹਾ ਸੀ। ਤੇ ਹੁਣ ਉਨਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਆਪ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਇਨ੍ਹਾਂ ਦਾ ਪਾਰਟੀ ਚ ਆਉਣ ਦਾ ਸਵਾਗਤ ਕੀਤਾ ਤੇ ਕਿਹਾ ਕਿ ਅੱਜ ਭਗਠਾਣਾ ਤੁਲੀਆਂ ਚੋਂ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਾਰਤੀ ਅਨਸਰ  2024 ਦੀਆਂ ਚੋਣਾਂ ਚ ਗੁੰਡਾਗਰਦੀ ਭੁੱਲ ਜਾਣ ਕਿਉਂਕਿ ਸਰਕਾਰ ਨੂੰ ਪਤਾ ਉਹਨੂੰ ਨੱਥ ਕਿਵੇਂ ਪਾਉਣੀ ਹੈ। 
ਇਸ ਮੌਕੇ ਸਤਨਾਮ ਸਿੰਘ ਰੰਧਾਵਾ, ਜਸਮੇਲ ਸਿੰਘ ਰੰਧਾਵਾ, ਪਲਵਿੰਦਰ ਸਿੰਘ ਰੰਧਾਵਾ, ਹਰਮੀਤ ਸਿੰਘ ਰੰਧਾਵਾ, ਦਵਿੰਦਰ ਸਿੰਘ ਰੰਧਾਵਾ, ਸੁਲੱਖਣ ਸਿੰਘ ਰੰਧਾਵਾ, ਹਰਦੇਵ ਸਿੰਘ ਰੰਧਾਵਾ, ਬਾਜੂ ਸਿੰਘ ਰੰਧਾਵਾ, ਸੁਖਦੇਵ ਸਿੰਘ, ਗੁਰਮਤ ਸਿੰਘ, ਮਲਕੀਤ ਸਿੰਘ , ਹਰਪਿੰਦਰ ਸਿੰਘ, ਗੁਰ ਪ੍ਰਕਾਸ਼ ਸਿੰਘ, ਨਵਤੇਜ ਸਿੰਘ, ਪ੍ਰਿਤਪਾਲ ਸਿੰਘ, ਤੇਜਪਾਲ ਸਿੰਘ, ਦਿਲਬਾਗ ਸਿੰਘ, ਦਿਲਦਾਰ ਸਿੰਘ , ਅਮਰਬੀਰ ਸਿੰਘ, ਕਵਲਜੀਤ ਸਿੰਘ, ਕਵਲਜੀਤ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ , ਇੰਦਰਜੋਤ ਸਿੰਘ, ਅਮਰਜੋਤ ਸਿੰਘ, ਸਤਿੰਦਰ ਸਿੰਘ, ਰਜਿੰਦਰ ਸਿੰਘ, ਸਿਮਰਨਜੀਤ ਸਿੰਘ, ਤਰਪੇਸ਼ ਸਿੰਘ, ਧਰਮਿੰਦਰ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ,  ਆਦੀ ਹਾਜਰ ਸਨ।