ਡੇਰਾ ਬਾਬਾ ਨਾਨਕ ਸਾਬਕਾ ਫੌਜੀਆਂ ਨੇ 6/8 ਗੋਰਖਾ ਰੈਫ਼ਿਲ ਰੈਜੀਮੈਟ ਦੇ ਆਰਮੀ ਅਫਸਰਾਂ ਨੂੰ ਬਦਲੀ ਹੋਣ ਤੇ ਦਿੱਤੀ ਵਿਦਾਇਗੀ ਅਤੇ ਨਵੇਂ ਆਏ ਅਫਸਰਾਂ ਦਾ ਕੀਤਾ ਸਵਾਗਤ

ਡੇਰਾ ਬਾਬਾ ਨਾਨਕ ਸਾਬਕਾ ਫੌਜੀਆਂ ਨੇ 6/8 ਗੋਰਖਾ ਰੈਫ਼ਿਲ ਰੈਜੀਮੈਟ ਦੇ ਆਰਮੀ ਅਫਸਰਾਂ ਨੂੰ ਬਦਲੀ ਹੋਣ ਤੇ ਦਿੱਤੀ ਵਿਦਾਇਗੀ ਅਤੇ ਨਵੇਂ ਆਏ ਅਫਸਰਾਂ ਦਾ ਕੀਤਾ ਸਵਾਗਤ

ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾਂ) ਸਾਬਕਾ ਫੌਜੀ ਯੂਨੀਅਨ ਡੇਰਾ ਬਾਬਾ ਨਾਨਕ ਦੇ ਜਵਾਨਾ ਵੱਲੋਂ ਅੱਜ ਚੌਕ ਕਾਹਲਾ ਵਾਲੀ ਵਿਖੇ ਤਾਇਨਾਤ ਆਰਮੀ ਦੀ 6/8 ਗੋਰਖਾ ਰੈਫ਼ਿਲ ਰੈਜੀਮੈਟ ਦੇ ਕਮਾਂਡੈਟ ਕਰਨਲ ਮੈਅੰਕ , ਕਮਾਂਡੈਟ ਲੈਫਟੀਨੈਟ ਕਰਨਲ ਸਤਿੰਦਰ ਸਿੰਘ ਦੀ ਬਦਲੀ ਕਲਕੱਤਾ ਵਿਖੇ ਹੋਣ ਤੇ ਦੋਵਾਂ ਅਫ਼ਸਰਾ ਨੂੰ ਸੈਨਿਕ ਸਦਨ ਡੇਰਾ ਬਾਬਾ ਨਾਨਕ ਵਿਖੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ।ਇਸ ਮੌਕੇ ਸਾਬਕਾ ਫ਼ੌਜੀ ਯੂਨੀਅਨ ਦੇ ਜਵਾਨਾ ਵੱਲੋਂ ਸੈਨਿਕ ਸਦਨ ਡੇਰਾ ਬਾਬਾ ਨਾਨਕ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ । ਇਸ ਮੌਕੇ ਨਵੇ ਆਏ ਲੈਫ਼ਟੀਨੈੱਟ ਕਰਨਲ ਰਵੀਕਾਂਤ ਖੁਸ਼ਵਾਹ ਅਤੇ ਸੂਬੇਦਾਰ ਮੇਜਰ ਸ਼ਾਮ ਕੁਮਾਰ ਅਚਾਜੂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਆਰਮੀ ਅਫ਼ਸਰਾਂ ਨੂੰ ਸੈਨਿਕ ਸਦਨ ਵਿਖੇ ਪਹੁੰਚਣ ਤੇ ਸਮੂਹ

ਸਾਬਕਾ ਸੈਨਿਕਾ ਵੱਲੋਂ ਹਾਰ ਪਾ ਕੇ ਭਰਵਾ ਸਵਾਗਤ ਕੀਤਾ ਗਿਆ ਤੇ ਜੀ ਆਇਆ ਆਖਿਆ ਗਿਆ । ਇਸ ਮੌਕੇ ਸਾਬਕਾ ਸੂਬੇਦਾਰ ਮੇਜਰ ਕੈਪਟਨ ਬਲਵਿੰਦਰ ਸਿੰਘ ਉਦੋਵਾਲੀ, ਸਾਬਕਾ ਸੈਨਿਕ ਯੂਨੀਅਨ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਬਲਬੀਰ ਸਿੰਘ , ਸਾਬਕਾ ਸੂਬੇਦਾਰ ਨਿਰੰਜਣ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਗੋਰਖਾ ਰੈਫ਼ਲ ਦੇ  ਇੰਨਾਂ ਦੋਵੇ ਅਫ਼ਸਰਾਂ ਵੱਲੋਂ ਆਪਣੀ ਡਿਊਟੀ ਦੌਰਾਨ ਸਾਡੇ ਸਾਬਕਾ ਫੌਜੀਆਂ ਅਤੇ ਉੱਨਾਂ ਦੇ ਪਰਿਵਾਰਾਂ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਉਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ , ਅਸੀ ਹਮੇਸ਼ਾ ਇੰਨਾਂ ਦੇ ਰਿਣੀ ਰਹਾਂਗੇ । ਉੱਨਾਂ ਕਿਹਾ ਕਿ ਇੰਨਾਂ ਅਫ਼ਸਰਾਂ ਵੱਲੋਂ ਸਾਡੇ ਸਾਬਕਾ ਫ਼ੌਜੀਆਂ ਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਮਿਲਿਆ , ਜਿਸ ਨੂੰ ਅਸੀ ਕਦੇ ਭੁਲਾ ਨਹੀ ਸਕਦੇ । ਇਸ ਮੌਕੇ ਕਰਨਲ ਮੈਅੰਕ ਅਤੇ ਲੈਫ਼ਟੀਨੈੱਟ ਕਰਨਲ ਸਤਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਸਾਬਕਾ ਫ਼ੌਜੀ ਸਾਡੇ ਪਰਿਵਾਰਕ ਮੈਬਰ ਹਨ, ਅਸੀ ਇੰਨਾਂ ਦਾ ਨਹੀ ਕਰਾਂਗੇ ਤਾਂ ਹੋਰ ਕਿਸ ਦਾ ਕਰਾਂਗੇ । ਸਾਨੂੰ ਤੁਹਾਡੇ ਕੋਲੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ । ਉੱਨਾਂ ਕਿਹਾ ਕਿ ਜੋ ਜਜ਼ਬਾ ਸਾਨੂੰ ਸਾਬਕਾ ਫ਼ੌਜੀਆਂ ਵਿੱਚ ਵੇਖਣ ਨੂੰ ਮਿਲਿਆ ਹੋਰ ਕਿਤੇ ਵੀ ਇਹੋ ਜਿਹਾ ਨਹੀ ਮਿਲਿਆਂ । ਉੱਨਾਂ ਸਾਬਕਾ ਫ਼ੌਜੀਆਂ ਨੂੰ ਵਿਸ਼ਵਾਸ ਦਿਵਾਇਆਂ ਕਿ ਨਵੇ ਕਰਨਲ ਸਾਹਿਬ ਵੀ ਬਹੁਤ ਵਧੀਆਂ ਇਨਸਾਨ ਹਨ , ਉਹ ਵੀ ਤੁਹਾਡੇ ਨਾਲ ਹਮੇਸ਼ਾ ਸਾਡੇ ਵਾਂਗ ਹੀ ਚੱਲਣਗੇ । ਇਸ ਮੌਕੇ ਸਾਬਕਾ ਜਵਾਨਾ ਵੱਲੋਂ ਆਰਮੀ ਅਫ਼ਸਰਾ ਨੂੰ ਸਿਰਪਾੳ ਸਾਹਿਬ ਤੇ ਸ਼੍ਰੀ ਸਾਹਿਬ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਾਬਕਾ ਸੂਬੇਦਾਰ ਮੇਜਰ ਸੁਖਦੇਵ ਸਿੰਘ, ਸਾਬਕਾ ਸੁਬੇਦਾਰ ਕੁਲਬੀਰ ਸਿੰਘ, ਹੌਲਦਾਰ ਹੰਸ ਰਾਜ, ਦਫ਼ੇਦਾਰ ਰਣਜੀਤ ਸਿੰਘ, ਕੈਪਟਨ ਕਰਤਾਰ ਸਿੰਘ, ਸਾਬਕਾ ਨਾਇਬ ਸੂਬੇਦਾਰ ਬਲਦੇਵ ਸਿੰਘ, ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਦਫ਼ੇਦਾਰ ਲਖਵਿੰਦਰ ਸਿੰਘ, ਹੌਲਦਾਰ ਜਸਵੰਤ ਸਿੰਘ, ਸਾਬਕਾ ਕੈਪਟਨ ਕਰਤਾਰ ਸਿੰਘ, ਹੌਲਦਾਰ ਦਿਲਬਾਗ ਸਿੰਘ, ਹੌਲਦਾਰ ਰਤਨ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਹਾਜ਼ਰ ਸਨ ।