ਡੇਰਾ ਬਾਬਾ ਨਾਨਕ ਦੇ ਕੋਪਰੇਟਿਵ ਬੈਂਕ ਤੇ 8 ਪਿੰਡਾਂ ਦੇ ਕਿਸਾਨਾਂ ਨਾਲ 9.5 ਕਰੋੜ ਦਾ ਘਪਲਾ ਕਰਨ ਦਾ ਆਰੋਪ

ਡੇਰਾ ਬਾਬਾ ਨਾਨਕ ਦੇ ਕੋਪਰੇਟਿਵ ਬੈਂਕ ਤੇ 8 ਪਿੰਡਾਂ ਦੇ ਕਿਸਾਨਾਂ ਨਾਲ 9.5 ਕਰੋੜ ਦਾ ਘਪਲਾ ਕਰਨ ਦਾ ਆਰੋਪ

mart daar

ਡੇਰਾ ਬਾਬਾ ਨਾਨਕ ਦੇ ਕੋਪਰੇਟਿਵ ਬੈਂਕ ਤੇ ਪਿੰਡਾਂ ਦੇ ਕਿਸਾਨਾਂ ਨਾਲ 9.5 ਕਰੋੜ ਦਾ ਘਪਲਾ ਕਰਨ ਦਾ ਆਰੋਪ ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਬੈਠੇ ਥਰਨੇ ਤੇ। ਕਿਸਾਨਾਂ ਦਾ ਆਰੋਪ ਹੈ ਕਿ ਰਜਿੰਦਰ ਕੁਮਾਰ ਸ਼ਰਮਾ ਜੋ ਕਿ ਕੋਪਰੇਟਿਵ ਸੋਸਾਇਟੀ ਚ ਸੈਕਟਰੀ ਸੀ  ਨੇ  ਜਾਹਲੀ ਦਸਤਖਤਾਂ ਨਾਲ ਕਿਸਾਨਾਂ ਦੇ ਪੈਸੇ ਕਢਵਾਏ ਇਸ ਦੇ ਵਜੋਂ ਕਿਸਾਨਾਂ ਨੂੰ ਬੈਂਕ ਵਲੋਂ ਨੋਟਿਸ ਭੇਜੇ ਗਏ ਹਨ ਕਿ ਉਹ ਬੈਂਕ ਦੇ ਪੈਸੇ ਮੋੜ ਦੇਣ। ਇਹ ਸਾਰਾ ਮਾਮਲਾ 2014 ਤੋਂ ਚੱਲਿਆ ਆ ਰਿਹਾ। ਤੇ ਹਾਲੇ ਤੱਕ ਕੋਈ ਵੀ ਹਲ੍ਹ ਨਹੀਂ ਨਿਕਲ ਸਕਿਆ। ਇਹ ਵੀ ਜਿਕਰਯੋਗ ਹੈ ਕਿ ਇਹ ਸਾਰਾ ਘਪਲਾ ਸਾਡੇ ਨੋ ਕਰੋੜ ਦਾ ਦੱਸਿਆ ਜਾ ਰਿਹਾ। ਅੱਜ ਕਿਸਾਨਾਂ ਦੇ ਹੱਕ ਚ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨਾਂ ਧਰਨਾ ਦਿੱਤਾ। ਤੇ ਮੰਗ ਕੀਤੀ ਕੇ ਕਿਸਾਨਾਂ ਨੂੰ ਇਨਸਾਫ ਦਵਾਇਆ ਜਾਵੇ ਨਹੀਂ ਤਾਂ ਇਹ ਧਰਨਾ ਜਾਰੀ ਰਹੇਗਾ।  ਇਸ ਮੌਕੇ ਪਵਨ ਕੁਮਾਰ ਬੈਂਕ ਮੈਨੇਜਰ , ਲਵਪ੍ਰੀਤ ਸਹਾਇਕ ਰਜਿਸਟਰਾਰ ਅਤੇ ਐਡੀਸ਼ਨਲ SHO ਮਨਜੀਤ ਸਿੰਘ ਨੇ ਕਿਸਾਨਾਂ ਨਾਲ ਗੱਲ ਬਾਤ ਕੀਤੀ ਪਰ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਹਨ ਤੇ ਧਰਨਾ ਅਜੇ ਵੀ ਜਾਰੀ ਹੈ। ਓਧਰ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਨੇ ਕਿਹਾ ਕਿ ਕਿਸਾਨਾਂ ਨੂੰ ਜਿਨ੍ਹਾਂ  ਚਿਰ ਇਨਸਾਫ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ ਕੀਓਂਕੇ ਇਸ ਮਸਲੇ ਨੂੰ ਲਗਾਤਾਰ ਲਮਕਾਇਆ ਜਾ ਰਿਹਾ ਤੇ ਬੇਕਸੂਰ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ। 

ਇਸ ਮੌਕੇ ਮੀਤ ਪ੍ਰਧਾਨ ਸੁਖਰਾਜ ਸਿੰਘ, ਜ਼ਿਲਾ ਸਲਾਹਕਾਰ ਬਲਵਿੰਦਰ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।