ਡੇਰਾ ਬਾਬਾ ਨਾਨਕ ਚ ਇੱਕ ਹੋਰ ਨਵੇਂ ਵਪਾਰ ਮੰਡਲ ਦਾ ਗਠਨ ਚਰਚਾ ਦਾ ਵਿਸ਼ਾ

ਰਾਜੇਸ਼ ਹਾਂਡਾ ਪ੍ਰਧਾਨ ਤੇ ਗੋਲਾ ਸੁਨਿਆਰਾ ਉੱਪ ਪ੍ਰਧਾਨ

ਡੇਰਾ ਬਾਬਾ ਨਾਨਕ ਭਾਵੇਂ ਇੱਕ ਕਸਬਾ ਹੀ ਹੈ ਪਰ ਫੇਰ ਵੀ ਏਥ੍ਹੇ 2 ਵਪਾਰ ਮੰਡਲ ਬਣ ਗਏ  ਹਨ।  ਜਿਕਰਯੋਗ ਹੈ ਕੇ ਪਿਛਲੇ ਕਈ ਸਾਲਾਂ ਤੋਂ ਏਥ੍ਹੇ ਕੋਈ ਵੀ ਵਪਾਰ ਮੰਡਲ ਹੋਂਦ ਚ ਨਹੀਂ ਸੀ ਪਰ ਹੁਣ ਦੋ ਦੋ ਹਨ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਾਇਦ ਤੀਸਰੇ ਵਪਾਰ ਮੰਡਲ ਦੀ ਵੀ ਤਿਆਰੀ ਹੋ ਰਹੀ ਹੈ। ਜੇ ਅਸੀਂ ਡੇਰਾ ਬਾਬਾ ਨਾਨਕ ਦੇ ਨਿਵਾਸੀਆਂ ਜਾਂ ਸਾਂਝੇ  ਦੁਕਾਨਦਾਰਾਂ ਦੀ ਨਜ਼ਰ ਨਾਲ ਦੇਖੀਏ ਤਾਂ ਦੋਵਾਂ ਵਪਾਰ ਮੰਡਲਾਂ ਨੂੰ ਵਧਾਈ ਤਾਂ ਜਰੂਰ ਬਣਦੀ ਹੈ ਕਿਓਂਕਿ ਦੋਵੇਂ ਇਲਾਕੇ ਦੀ ਬੇਹਤਰੀ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ੍ਹ ਕਰਨ ਦਾ ਦੱਮ ਭਰ ਰਹੇ ਹਨ। ਜਦ ਕਿ ਸਮਾਂ ਹੀ ਦੱਸੇਗਾ ਕਿ ਕਿਹੜਾ ਵਪਾਰ ਮੰਡਲ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਲਈ ਕੰਮਕਾਜ਼ ਕਰਨ ਵਾਲਾ ਸਿੱਧ ਹੁੰਦਾ ਹੈ ਤੇ ਕਿਹੜਾ ਗੱਲਾਂ ਦਾ ਗਾਲੜੀ ਸਿੱਧ ਹੁੰਦਾ ਹੈ। 
ਅੱਜ ਡੇਰਾ ਬਾਬਾ ਨਾਨਕ ਦੇ ਗੁਰੂਦੁਆਰਾ ਲਖਮੀ ਹਾਲ ਵਿਖੇ ਇੱਕ ਨਵੇਂ ਡੇਰਾ ਬਾਬਾ ਨਾਨਕ ਦੇ ਵਪਾਰ ਮੰਡਲ ਦਾ ਗਠਨ ਹੋਇਆ ਜਿਸ ਵਿਚ ਵਪਾਰ ਮੰਡਲ ਪ੍ਰਧਾਨ ਰਜੇਸ਼ਵਰ ਕੁਮਾਰ ਹਾਂਡਾ, ਵਾਈਸ ਪ੍ਰਧਾਨ ਰਣਜੀਤ ਸਿੰਘ ਗੋਲਾ ਸੁਨਿਆਰਾ, ਜਨਰਲ ਸਕੱਤਰ ਦਲਜੀਤ ਸੋਨੀ, ਖਜਾਨਚੀ ਨਿਤਨ ਕੁਮਾਰ ਅੰਕੂਹਾਡਾ ਨੂੰ ਬਣਾਇਆ ਗਿਆ। ਇਸ ਮੌਕੇ ਪ੍ਰਧਾਨ ਰਜੇਸ਼ਵਰ ਕੁਮਾਰ ਹਾਂਡਾ ਨੇ ਕਿਹਾ ਕਿ ਉਹ ਤਨਦੇਹੀ ਨਾਲ ਡੇਰਾ ਬਾਬਾ ਨਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦੀ ਸੇਵਾ ਕਰਨਗੇ ਤੇ ਉਨ੍ਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ੍ਹ ਵੀ ਕਰਨ ਦੀ ਕੋਸ਼ਿਸ਼ ਕਰਨਗੇ। 
ਇਸ ਮੌਕੇ ਸਤਵਿੰਦਰ  ਸਿੰਘ ਚੀਕੂ ਵਲੋਂ ਤੇ ਸਤਬੀਰ ਸਿੰਘ ਬਿੱਟੂ ਵਲੋਂ ਤੇ ਆਏ ਹੋਏ ਦੁਕਾਨਦਾਰਾਂ ਵਲੋਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਇੱਕ ਕਲੈਂਡਰ ਵੀ ਜਾਰੀ ਕੀਤਾ ਗਿਆ। 
ਤੁਸੀਂ ਦੇਖ ਰਹੇ ਹੋ ਆਲ 2 ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ।