ਰਾਜਵੰਤ ਕੌਰ ਬੋਕਸਿੰਗ ਦੀ ਉੱਚ ਕੋਟੀ ਦੀ ਖਿਡਾਰੀ ਦਾ ਗੁਰਦੀਪ ਸਿੰਘ ਰੰਧਾਵਾ ਵਲੋਂ ਸਨਮਾਨ
ਰਾਜਵੰਤ ਕੌਰ ਬੋਕਸਿੰਗ ਦੀ ਉੱਚ ਕੋਟੀ ਦੀ ਖਿਡਾਰੀ ਦਾ ਗੁਰਦੀਪ ਸਿੰਘ ਰੰਧਾਵਾ ਵਲੋਂ ਸਨਮਾਨ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠਰਕੇ ਚ

ਰਾਜਵੰਤ ਕੌਰ ਸਪੁੱਤਰੀ ਗੁਰਨਾਮ ਸਿੰਘ ਬੋਕਸਿੰਗ ਦੀ ਉੱਚ ਕੋਟੀ ਦੀ ਖਿਡਾਰੀ ਹੈ। ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਠੇਠਰਕੇ ਦੀ ਰਹਿਣ ਵਾਲੀ ਹੈ। ਉਸਨੇ ਨਿਊਜ਼ੀਲੈਂਡ ਪ੍ਰੋਫੈਸ਼ਨਲ ਬਾਕਸਿੰਗ 60 ਕਿਲੋ ਗੋਲਡ ਮੈਡਲ ਜਿਤਿਆ | ਉਸ ਨੂੰ ਸਨਮਾਨਿਤ ਕਰਨ ਤੇ ਉਸਦਾ ਹੋਂਸਲਾ ਵਧਾਉਣ ਲਈ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਪਹੁੰਚੇ | ਜਿਕਰਯੋਗ ਹੈ ਕੇ ਰਾਜਵੰਤ ਕੌਰ ਲੋਕਲ ਲੈਵਲ, ਪੰਜਾਬ ਲੈਵਲ ਤੇ ਨੈਸ਼ਨਲ ਲੈਵਲ ਤੇ ਬੋਕਸਿੰਗ ਖੇਡਾਂ ਚ ਹਿਸਾ ਲੈ ਚੁਕੀ ਹੈ ਅਤੇ ਬਹੁਤ ਸਾਰੇ ਮੈਡਲ ਆਪਣੇ ਨਾਮ ਕਰ ਚੁਕੀ ਹੈ। ਰਾਜਵੰਤ ਕੌਰ ਦੀ ਖੁਸ਼ੀ ਚ ਸ਼ਾਮਿਲ ਹੋਣ ਲਈ ਗੁਰਦੀਪ ਸਿੰਘ ਰੰਧਾਵਾ ਦੇ ਨਾਲ, ਹਰਜੀਤ ਸਿੰਘ ਠੇਠਰਕੇ, ਰਾਜਵੰਤ ਕੌਰ ਦੇ ਪਰਿਵਾਰਕ ਮੈਂਬਰ ਅਤੇ ਹੋਰ ਇਲਾਕਾ ਨਿਵਾਸੀ ਮਜੂਦ ਸਨ ।