ਜ਼ਿਲ੍ਹਾ ਪ੍ਰਸ਼ਾਸਨ ਨੇ ਬੀ.ਐੱਸ.ਐੱਫ਼. ਨੂੰ ਦੋ ਲਈਫ਼ ਬੋਟਸ ਅਤੇ 40 ਲਾਈਫ਼ ਜੈਕਟਸ ਸੌਂਪੀਆਂ
ਰਾਵੀ ਦਰਿਆ ਦੇ ਘਣੀਏ-ਕੇ-ਬੇਟ ਅਤੇ ਮਕੌੜਾ ਪੱਤਣ ਵਿਖੇ ਵਰਤਿਆ ਜਾਵੇਗਾ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਦੋ ਲਾਈਫ ਬੋਟਸ ਤੇ 40 ਲਾਈਫ ਜੈਕਟਸ ਬੀ.ਐੱਸ.ਐੱਫ਼ ਨੂੰ ਸੌਂਪੀਆਂ ਗਈਆਂ, ਜੋ ਬੀ.ਐੱਸ.ਐੱਫ਼ ਦੇ ਜਵਾਨਾਂ ਵੱਲੋਂ ਮਾਲ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਵੀ ਦਰਿਆ ਦੇ ਮਕੌੜਾ ਪੱਤਣ ਅਤੇ ਘਣੀਏ-ਕੇ-ਬੇਟ ਵਿਖੇ ਵਰਤੋਂ ਵਿੱਚ ਲਿਆਂਦੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਹ ਦੋ ਲਾਈਫ਼ ਬੋਟਸ ਅਤੇ 40 ਲਾਈਫ਼ ਜੈਕਟਸ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਹੜ੍ਹ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਖਰੀਦੀਆਂ ਗਈਆਂ ਹਨ ਅਤੇ ਅੱਗੇ ਵੀ ਜਿਸ ਸਮਾਨ ਦੀ ਲੋੜ ਹੋਵੇਗੀ ਉਹ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਰਾਵੀ ਦਰਿਆ ਵਿੱਚ ਆਏ ਪਾਣੀ ਅਤੇ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ `ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ।