ਗ੍ਰਾਮ ਪੰਚਾਇਤ ਗੋਰਾਇਆ ਵਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖੇਡ ਕਿੱਟਾਂ ਭੇੰਟ
ਗ੍ਰਾਮ ਪੰਚਾਇਤ ਗੋਰਾਇਆ ਵਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖੇਡ ਕਿੱਟਾਂ ਭੇੰਟ

ਗ੍ਰਾਮ ਪੰਚਾਇਤ ਗੋਰਾਇਆ ਵਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖੇਡ ਕਿੱਟਾਂ ਭੇੰਟ
ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਗੋਰਾਇਆਂ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਮੌਜੂਦਾ ਸਰਪੰਚ ਮਨਦੀਪ ਕੌਰ ਦੀ ਅਗਵਾਈ ਵਿੱਚ ਪਿੰਡ ਦੀ ਗਰਾਉਂਡ ਦੀ ਖੇਡਣ ਵਾਲੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਦਿੱਤੀਆ ਗਈਆਂ । ਉਹਨਾਂ ਕਿਹਾ ਕਿ ਬੱਚਿਆਂ ਦੀ ਰੂਚੀ ਵਧਾਉਣ ਲਈ ਇਹ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਨਾਲ ਮਾੜੀ ਸੰਗਤ ਤੋ ਬਚੇ ਰਹਿਣਗੇ ਅਤੇ ਨਸ਼ਿਆ ਤੋ ਦੂਰੀ ਬਣੀ ਰਹਿਣ ਚ. ਮਦਦਗਾਰ ਹੋ ਸਕਦਾ ਹੈ । ਬੱਚਿਆਂ ਦੀ ਜਵਾਨੀ ਨੂੰ ਨਸ਼ਿਆਂ ਤੋੰ ਬਚਾਉਣ ਲਈ ਭਵਿੱਖ ਚ ਵੀ ਐਨ ਆਰ ਆਈ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਅਜਿਹੇ ਉਪਰਾਲੇ ਕੀਤੇ ਜਾਣਗੇ ।
ਇਸ ਮੌਕੇ ਸਾਬਕਾ ਸਰਪੰਚ ਜਗਜੀਤ ਸਿੰਘ , ਪੰਚ ਅਮਰਜੀਤ ਸਿੰਘ ,ਪੰਚ ਅਮ੍ਰਿਤਪਾਲ ਕੌਰ ,ਪੰਚ ਬਲਵਿੰਦਰ ਕੌਰ, ਮਾਸਟਰ ਹਰਦੀਪ ਸਿੰਘ , ਹਰਮਨ ਗੋਰਾਇਆਂ, ਅਮਨਦੀਪ ਸਿੰਘ , ਹਰਪ੍ਰੀਤ ਹੈਪੀ, ਜੋਗੀ ਗੋਰਾਇਆਂ, ਬੱਬਲੂ ਗੋਰਾਇਆਂ, ਸੁਰਜੀਤ ਢਿਲੋੰ, ਲਵਪ੍ਰੀਤ, ਕੇਸ਼ਵ ਬਾਵਾ, ਪਵਨ ਸਿੰਘ ,ਰਣਵੀਰ ਸਿੰਘ , ਵਿਸ਼ਾਲ ਸਿੰਘ ,ਰਤਨ ਸਿੰਘ ,ਸਿੰਮਾ,ਹਰਜੋਤ, ਜੱਸੀ,ਅਤੇ ਹੋਰ ਬੁਹਤ ਸਾਰੇ ਖੇਡ ਪ੍ਰੇਮੀ ਹਾਜ਼ਰ ਸਨ