ਪਿੰਡ ਚੋਟਾਲਾ ਵਾਸੀਆਂ ਨੇ ਕੀਤਾ ਭਲਵਾਨ ਜਸਟੀਨ ਸਿੱਧੂ ਦਾ ਸਨਮਾਨ
ਪਿੰਡ ਚੋਟਾਲਾ ਵਾਸੀਆਂ ਨੇ ਕੀਤਾ ਭਲਵਾਨ ਜਸਟੀਨ ਸਿੱਧੂ ਦਾ ਸਨਮਾਨ
ਅੱਡਾ ਸਰਾਂ (ਜਸਵੀਰ ਕਾਜਲ)
ਪਿੰਡ ਚੌਟਾਲਾ ਵਿਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਲੱਡੂ ਚੋਟਾਲਾ ਦੇ ਸਪੁੱਤਰ ਜਸਟੀਨ ਸਿੱਧੂ ਭਲਵਾਨ ਅੰਡਰ 18 ਨੈਸ਼ਨਲ ਚੈਂਪੀਅਨਸ਼ਿਪ ਵਿੱਚੋਂ ਸਿਲਵਰ ਮੈਡਲ ,ਸਟੇਟ ਲੈਵਲ ਗੋਲਡ ਮੈਡਲ, ਜਿਲ੍ਹੇ ਚੋੰ ਮੈਡਲ ਪ੍ਰਾਪਤ ਕਰਨ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਪਿੰਡ ਚੌਟਾਲਾ ਦੇ ਭਗਵਾਨ ਬਾਲਮੀਕ ਮੰਦਰ , ਬਾਬਾ ਮਸਤੂਮ ਸ਼ਾਹ ਜੀ ਦੀ ਦਰਗਾਹ, ਮਾਤਾ ਜੀ ਦੇ ਮੰਦਿਰ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਕਮੇਟੀ ਵਲੋਂ ਸਾਂਝੇ ਤੌਰ ਤੇ ਬੱਚੇ ਦਾ ਉਤਸ਼ਾਹ ਵਧਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਲਵਾਨ ਸਿੱਧੂ ਦੇ ਦਾਦਾ ਜੀ ਰੁਲਦਾ ਸਿੰਘ ਅਤੇ ਦਾਦੀ ਦਲਵੀਰੋ ਕੋਰ ਨੇ ਆਪਣੇ ਪੋਤੇ ਦੀ ਜੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਪਿੰਡ ਵਾਸੀਆਂ ਗ੍ਰਾਮ ਪੰਚਾਇਤ ਅਤੇ ਸਾਰੀਆਂ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਸਰਪੰਚ ਅਮਰੀਕ ਸਿੰਘ, ਲੰਬੜਦਾਰ ਰੇਸ਼ਮ ਸਿੰਘ,ਪੰਚ ਸੁਰਿੰਦਰ ਸਿੰਘ, ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ, ਪੰਚ ਚਰਨਜੀਤ ਸਿੰਘ, ਪੰਚ ਛਿੰਦਾ ਟੇਲਰ ,ਸ.ਕਾਨਚੰਦ ਅਤੇ ਸਮੂਹ ਨਗਰ ਨਿਵਾਸੀਆਂ ਨੇ ਭਵਿੱਖ ਵਿਚ ਵੀ ਭਲਵਾਨ ਸਿੱਧੂ ਨੂੰ ਇਸੇ ਤਰ੍ਹਾਂ ਆਪਣੇ ਖੇਡ ਦਾ ਪ੍ਰਦਰਸ਼ਨ ਕਰਨ ਲਈ ਚੰਗੀਆਂ ਕਾਮਨਾਵਾਂ ਲਈ ਅਰਦਾਸ ਕੀਤੀ।
ਇਸ ਮੌਕੇ ਭਲਵਾਨ ਸਿੱਧੂ ਨੂੰ ਅਸ਼ੀਰਵਾਦ ਦੇਣ ਲਈ ਰਾਜਿੰਦਰ ਕੌਰ , ਊਸ਼ਾ ਰਾਣੀ, ਜੋਤੀ ਗੀਤਾ, ਕਮਲਾ ਰਾਣੀ ,ਮਨਦੀਪ ਸਿੰਘ, ਕਾਕਾ ਚੌਟਾਲਾ, ਗੱਜਣ ਮਸਤੀਵਾਲ ਸਰਪੰਚ ਸਰਬਜੀਤ ਸਿੰਘ ਸਾਬੀ, ਅਜੇ ,ਕੁਲਦੀਪ ਸਿੰਘ ,ਜਗਦੀਸ਼ ਸਿੰਘ, ਸੰਦੀਪ ਸਿੰਘ,ਆਸ਼ੂ ਹਾਜ਼ਰ ਸਨ।।