ਨਵੇਂ ਉਭਰ ਰਹੇ ਨੌਜਵਾਨ ਪੰਜਾਬੀ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਟਰੈਕ ਅੰਬਰਾਂ ਤੇ ਗੁੱਡੀਆਂ ਚੜਾਈਆਂ ਮਸਤਾਂ ਨੇ
H.S ਰਿਕਾਰਡ ਕੰਪਨੀ ਵੱਲੋਂ ਕੀਤਾ ਗਿਆ ਰਿਲੀਜ਼
ਅੱਡਾ ਸਰਾਂ -15 ਨਵੰਬਰ 2022 (ਜਸਵੀਰ ਸਿੰਘ ਕਾਜਲ )ਨਵੇਂ ਉਭਰ ਰਹੇ ਨੌਜਵਾਨ ਪੰਜਾਬੀ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਦਾ ਨਿਊ ਟਰੈਕ ਅੰਬਰਾਂ ਤੇ ਗੁੱਡੀਆਂ ਚੜਾਈਆਂ ਮਸਤਾਂ ਨੇ H.S ਰਿਕਾਰਡ ਕੰਪਨੀ ਵੱਲੋਂ ਕੀਤਾ ਗਿਆ ਰਿਲੀਜ਼, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬੀ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੇ ਦਸਿਆ ਜੋ ਕਿ ਜ਼ਿਲਾ ਹੁਸ਼ਿਆਰਪੁਰ ਥਾਣਾ ਬੁੱਲੋਵਾਲ ਪਿੰਡ ਬੇਗਮਪੁਰ ਜੰਡਿਆਲਾ ਦੇ ਰਹਿਣ ਵਾਲੇ ਹਨ ਜਿੱਥੇ ਉਹ ਆਪਣਾ ਇੱਕ ਸ਼ੁੱਧ ਸ਼ਾਕਾਹਾਰੀ ਜੀਵਨ ਬਤੀਤ ਕਰਦੇ ਹਨ, ਉਹਨਾਂ ਦਸਿਆ ਕਿ ਇਹ ਟਰੈਕ ਮਸਤਾਂ ਦੀ ਕਿਰਪਾ ਨਾਲ ਖੁਦ ਉਹਨਾਂ ਨੇ ਆਪਣੀ ਕਲਮ ਨਾਲ ਕਲਮ ਬੰਦ ਕੀਤਾ ਹੈ ਤੇ ਆਪਣੀ ਸੁਰੀਲੀ ਆਵਾਜ ਅਤੇ ਅੰਦਾਜ਼ ਵਿੱਚ ਗਾਇਆ ਹੈ ਉਨ੍ਹਾਂ ਕਿਹਾ ਮੈ ਅੱਜ ਜੋ ਵੀ ਹਾਂ ਮਸਤਾਂ ਦੀ ਕਿਰਪਾ ਨਾਲ ਹੀ ਹਾਂ, ਉਨ੍ਹਾਂ ਦਸਿਆ ਇਸ ਗੀਤ ਦਾ ਮਿਊਜ਼ਿਕ 11 (ELEVEN) ਸਟਾਰ ਮਿਊਜ਼ਿਕ ਨੇ ਕੀਤਾ ਹੈ,ਜਿਸ ਦੇ ਪ੍ਰੋਡਿਊਸਰ H.S ਬਿੱਲਾ ਜੀ ਹਨ ਤੇ ਉਹਨਾਂ ਵਲੋਂ ਇਸ ਟਰੈਕ ਨੂੰ 14 ਨਵੰਬਰ 2022 ਨੂੰ H.S ਰਿਕਾਰਡ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਐਡੀਟਰ R.S ਰਾਜਵੀਰ ਕੰਗ ਜੀ ਹਨ , ਉਨ੍ਹਾਂ ਮਸਤਾ ਨੂੰ ਪਿਆਰ ਕਰਨ ਵਾਲੇ ਤੇ ਆਪਣੇ ਪ੍ਰਸੰਸਕਾ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਸਪੋਰਟ ਤੁਸੀਂ ਹੋ ਤੇ ਇੱਕ ਕਲਾਕਾਰ ਨੂੰ ਬੁਲੰਦੀਆ ਤੇ ਪਹੁੰਚਾਹੁਣ ਦਾ ਹੱਥ ਸਿਰਫ ਊਸ ਦੇ ਰੱਬ ਵਰਗੇ ਸਰੋਤਿਆਂ ਦਾ ਹੀ ਹੁੰਦਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਬੱਚੇ ਵੀਰ ਅਤੇ ਪੁੱਤਰ ਨੂੰ ਭਰਾਵਾਂ ਹੁੰਗਾਰਾ ਤੇ ਪਿਆਰ ਦਿਓਗੇ,ਤੇ ਦੱਬ ਕੇ ਸ਼ੇਅਰ ਲਾਈਕ ਕੁਮੈਂਟ ਖੂਬ ਕਰੋਗੇ ਉਨ੍ਹਾਂ ਕਿਹਾ ਇਸ ਗੀਤ ਨੂੰ ਤੁਸੀਂ H.S ਰਿਕਾਰਡ ਕੰਪਨੀ ਦੀਆਂ ਵੱਖ ਵੱਖ ਸਾਈਡਾਂ ਤੇ ਸੁਣ ਸਕਦੇ ਹੋ, ਉਨ੍ਹਾਂ ਸਭ ਦਾ ਧੰਨਵਾਦ ਕੀਤਾ